ASI ਭਗਵਾਨ ਸਿੰਘ ਦੀ ਮਾਤਾ ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਗਰਾਓਂ (ਇੰਟ.)- ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੇ ਕਾਤਲਾਂ ਨੂੰ ਕਲ ਐੱਸ.ਟੀ.ਐੱਫ. ਵਲੋਂ ਕੋਲਕਾਤਾ ਵਿਚ ਢੇਰ ਕਰ ਦਿੱਤਾ। ਇਸ ‘ਤੇ…

ਜਗਰਾਓਂ (ਇੰਟ.)- ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੇ ਕਾਤਲਾਂ ਨੂੰ ਕਲ ਐੱਸ.ਟੀ.ਐੱਫ. ਵਲੋਂ ਕੋਲਕਾਤਾ ਵਿਚ ਢੇਰ ਕਰ ਦਿੱਤਾ। ਇਸ ‘ਤੇ ਜਦੋਂ ਏ.ਐੱਸ.ਆਈ. ਭਗਵਾਨ ਸਿੰਘ ਦੀ ਮਾਤਾ ਤੇਜ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਖੁਸ਼ੀ ਨਹੀਂ ਹੋਈ ਕਿਉਂਕਿ ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਸੀ। ਸਾਡਾ ਪੁੱਤ ਤਾਂ ਚਲਾ ਗਿਆ ਉਸ ਨੇ ਹੁਣ ਮੁੜ ਕੇ ਨਹੀਂ ਆਉਣਾ।

ਇਹ ਵੀ ਪੜੋ: 15 ਜੂਨ ਨੂੰ ਮੁੱਖ ਮੰਤਰੀ ਕੈਪਟਨ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ : ਸੁਖਬੀਰ ਬਾਦਲ

ਉਨ੍ਹਾਂ ਕਿਹਾ ਕਿ ਜਦੋਂ ਮੇਰੇ ਪੁੱਤ ‘ਤੇ ਹਮਲਾ ਕੀਤਾ ਗਿਆ ਸੀ ਉਦੋਂ ਉਸ ਦੀ ਪਿੱਠ ‘ਤੇ ਹਮਲਾ ਕੀਤਾ ਗਿਆ ਸੀ ਜੇ ਸਾਹਮਣਿਓਂ ਹਮਲਾ ਕਰਦੇ ਤਾਂ ਮੇਰਾ ਪੁੱਤ ਵੀ ਜਵਾਬ ਦਿੰਦਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਭਗਵਾਨ ਦਾ ਇਕ ਪੁੱਤ ਹੈ ਜੋ ਤਕਰੀਬਨ 15 ਸਾਲ ਦਾ ਹੈ ਅਤੇ ਉਸ ਦੀ ਪਤਨੀ ਜੋ ਕਿ ਬੀਮਾਰ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਸ ਗੈਂਗਸਟਰ ਦੇ ਮਰਨ ਨਾਲ ਕੋਈ ਖੁਸ਼ੀ ਨਹੀਂ ਹੈ।

ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ ‘ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ

ਤੁਹਾਨੂੰ ਦੱਸ ਦਈਏ ਕਿ ਪੁਲਸ ਨੂੰ ਲੋੜੀਂਦੇ ਨਸ਼ਾ ਤਸਕਰ ਅਤੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਪੁੱਤਰ ਭੁਪਿੰਦਰ ਸਿੰਘ ਵਾਸੀ ਫ਼ਿਰੋਜ਼ਪੁਰ ਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਰਵਿੰਦਰ ਸਿੰਘ ਵਾਸੀ ਖਰੜ, ਐਸ.ਏ.ਐਸ. ਨਗਰ, ਕੋਲਕਾਤਾ ਦੀ ਐਸ.ਟੀ.ਐਫ. ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਸੀ। ਜਿਨ੍ਹਾਂ ਦੇ ਸਿਰ ‘ਤੇ ਕ੍ਰਮਵਾਰ 10 ਲੱਖ ਤੇ 5 ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਪਾਰਟੀ ਜਦੋਂ ਇਨ੍ਹਾਂ ਗੈਂਗਸਟਰਾਂ ਨੂੰ ਫੜਣ ਲਈ ਉਨ੍ਹਾਂ ਦੇ ਅਪਾਰਟਮੈਂਟ ‘ਤੇ ਗਈ ਤਾਂ ਉਨ੍ਹਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਣ ਪੁਲਸ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਦੋਵੇਂ ਗੈਂਗਸਟਰ ਢੇਰ ਹੋ ਗਏ। ਇਹ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿਖੇ ਜਗਰਾਉਂ ਪੁਲਿਸ ਦੇ ਦੋ ਏ.ਐਸ.ਆਈਜ਼ ਭਗਵਾਨ ਸਿੰਘ ਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਪੁਲਸ ਨੂੰ ਲੋੜੀਂਦੇ ਸਨ।

Leave a Reply

Your email address will not be published. Required fields are marked *