ਲੁਧਿਆਣਾ : ਲੁਧਿਆਣਾ ਦੇ ਥਾਣਾ ਟਿੱਬਾ ਨੂੰ ਅਧੀਨ ਸੁਰਜੀਤ ਕਲੋਨੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਮਕਾਨ ਮਾਲਕ ਵੱਲੋਂ ਇੱਕ ਵਿਆਹੀ ਕੁੜੀ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਕੀ ਉਸ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਵਿਆਹੁਤਾ ਨੇ ਆਤਮ ਹੱਤੀਆ ਕਰਨ ਤੋਂ ਪਹਿਲਾ ਇੱਕ ਵੀਡੀਓ ਬਣਾਇਆ ਗਿਆ। ਜਿਸ ਨੇ ਉਸ ਨੇ ਆਪਣੀ ਮੌਤ ਦਾ ਕਾਰਨ ਦੱਸਿਆ। ਉਸ ਨੇ ਕਿਹਾ ਕਿ ਉਸ ਦੀ ਇੱਕ ਨਹਾਉਣ ਦੀ ਅਸ਼ਲੀਲ ਵੀਡੀਓ ਬਣਾਈ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਬਲੈਕ ਮੇਲ ਕੀਤਾ ਜਾ ਰਿਹਾ ਸੀ। ਉਸ ਤੋਂ ਲਗਾਤਾਰ ਪੈਸੇ ਮੰਗੇ ਜਾ ਰਹੇ ਸੀ। ਲੜਕੀ ਨੂੰ ਕਿਹਾ ਜੇਕਰ ਤੂੰ ਪੈਸੇ ਨਹੀਂ ਦਿੱਤੇ ਤਾਂ ਉਹ ਵੀਡੀਓ ਤੇਰੇ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ।
ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਦੀ ਦਿੱਤੀ ਧਮਕੀ
ਲੜਕੀ ਨੇ ਆਤਮ ਹੱਤਿਆ ਤੋਂ ਪਹਿਲਾ ਵੀਡੀਓ ਬਣਾ ਕੇ ਸਭ ਕੁਝ ਦੱਸੀਆ ਕਿ ਕਿਵੇਂ ਉਸ ਵੱਲੋਂ ਉਸ ਨੂੰ ਪਹਿਲਾਂ 10 – 10 ਹਜ਼ਾਰ ਰੁਪਏ ਲਈ ਬਲੈਕ ਮੇਲ ਕੀਤਾ ਗਿਆ, ਉਸ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਉਸ ਨੂੰ ਦੇ ਵੀ ਦਿੱਤੇ। ਲੜਕੀ ਨੇ ਕਿਹਾ ਕਿ ਹੱਦ ਤਦ ਹੋ ਗਈ ਜਦ ਉਸ ਨੇ ਕਿਹਾ ਮੈਨੂੰ 50 ਹਜ਼ਾਰ ਰੁਪਏ ਦੇ ਅਗਰ ਨਹੀਂ ਤਾਂ ਮੇਰੇ ਨਾਲ ਰਿਲੇਸ਼ਨ ਬਣਾ। ਉਸ ਨੇ ਕਿਹਾ ਨਾ ਤਾਂ ਹੁਣ ਮੇਰੇ ਕੋਲ ਪੈਸੇ ਹੈ ਅਤੇ ਨਾ ਹੀ ਮੈਂ ਕਿਸੇ ਨਾਲ ਸੰਬੰਧ ਬਣਾ ਸਕਦੀ। ਉਸ ਨੇ ਵੀਡੀਓ ਵਿੱਚ ਸਾਫ ਕਿਹਾ ਕਿ ਮੈਂ ਇਸ ਤਰ੍ਹਾਂ ਘੁੱਟ ਘੁੱਟ ਕੇ ਜ਼ਿੰਦਗੀ ਨਹੀਂ ਜੀਅ ਸਕਦੀ। ਮੇਰਾ ਜਮੀਰ ਮੈਨੂੰ ਇਜ਼ਾਜਤ ਨਹੀਂ ਦਿੰਦਾ ਕਿ ਮੈਂ ਕਿਸੇ ਹੋਰ ਨਾਲ ਸਬੰਧ ਬਣਾਵਾ।
‘ਮੇਰੇ ਲਈ ਨਹੀਂ ਤਾਂ ਮੇਰੇ ਬੱਚਿਆ ਨੂੰ ਇਨਸਾਫ ਜਰੂਰ ਦਿਲਾਉ’
ਲੜਕੀ ਨੇ ਕਿਹਾ ਕਿ ਮੈਨੂੰ ਇਸ ਹੱਦ ਤੱਕ ਮਜ਼ਬੂਰ ਕਰ ਦਿੱਤਾ ਕਿ ਮੈਂ ਅੱਜ ਮਰ ਰਹੀ ਹਾਂ। ਮੇਰੇ ਬੱਚੇ ਪੱਛਿਓ ਇਕਲੇ ਰਹਿਣ ਜਾਣਗੇ, ਮੇਰੇ ਬੱਚਿਆ ਨੂੰ ਜ਼ਰੂਰ ਇਨਸਾਫ ਦਿਵਾਉ। ਜਿਵੇਂ ਉਸ ਆਦਮੀ ਨੇ ਮੇਰਾ ਘਰ ਨਹੀਂ ਬਸਣ ਦਿੱਤਾ ਉਸ ਦਾ ਵੀ ਘਰ ਨਾ ਬਸਣ ਦੇਣਾ। ਇਸ ਮਾਮਲੇ ਸਬੰਧੀ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਵਰ ਨੇ ਦਿੱਤਾ ਬਿਆਨ
ਉਧਰ ਮ੍ਰਿਤਕ ਮਹਿਲਾ ਦੇ ਦੇਵਰ ਨੇ ਕਿਹਾ ਕਿ ਟਿੰਕਾ ਗੁੱਜਰ ਨਾਮਕ ਨੌਜਵਾਨ ਜਿਸ ਦੇ ਵੱਲੋਂ ਉਸ ਦੀ ਅਸ਼ਲੀਲ ਵੀਡੀਓ ਬਣਾਈ ਗਈ ਸੀ ਅਤੇ ਉਸ ਦੀ ਭਾਬੀ ਨੂੰ ਬਲੈਕਮੇਲ ਕਰਦਾ ਸੀ। ਜਿਸ ਦੇ ਚਲਦਿਆਂ ਉਸ ਨੇ ਸੂਸਾਈਡ ਕਰਨ ਤੋਂ ਪਹਿਲਾਂ ਹੀ ਇਹ ਵੀਡੀਓ ਭੇਜੀ ਸੀ। ਉਹਨਾਂ ਕਿਹਾ ਕਿ ਮ੍ਰਿਤਕ ਮਹਿਲਾ ਦੇ ਦੋ ਬੱਚੇ ਅਤੇ ਉਹਨਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਲਈ ਡੈੱਡ ਬੋਡੀ ਨੂੰ ਭੇਜਿਆ ਹੈ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੌਰਾਨ ਪੀੜਿਤ ਪਰਿਵਾਰ ਨੇ ਆਰੋਪੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।



