ਮੋਰਿੰਡਾ ਦੇ ਸਰਕਾਰੀ ਸਕੂਲ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਮੋਰਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁੱਧਵਾਰ ਨੂੰ ਅਚਾਨਕ ਰੋਪੜ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿੱਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ…

ਮੋਰਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁੱਧਵਾਰ ਨੂੰ ਅਚਾਨਕ ਰੋਪੜ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿੱਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲ ਸਟਾਫ ਨਾਲ ਗੱਲਬਾਤ ਕੀਤੀ । ਮੁੱਖ ਮੰਤਰੀ ਭਗਵੰਤ ਮਾਨ ਨੇ ਸਟਾਫ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਮੀਆਂ ਦੇਖਣ ਆਇਆ ਹਾਂ ਤਾਂ ਜੋ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਡਰਾਉਣ ਲਈ ਨਹੀਂ ਆਇਆ ਹਾਂ।

ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ ‘ਚ ਪੜ੍ਹਦੇ ਸਨ। ਪਰ ਹੁਣ ਸਕੂਲਾਂ ‘ਚ ਬਿਹਤਰ ਸਿੱਖਿਆ ਪ੍ਰਣਾਲੀ ਦੇ ਮੱਦੇਨਜ਼ਰ ਮਾਪਿਆਂ ਨੇ ਉਨ੍ਹਾਂ ਨੂੰ ਸਰਕਾਰੀ ਸਕੂਲ ‘ਚ ਦਾਖ਼ਲਾ ਦਿਵਾਇਆ ਤੇ ਉਹ ਵੀ ਹੁਣ ਸਰਕਾਰੀ ਸਕੂਲ ‘ਚ ਪੜ੍ਹ ਕੇ ਖੁਸ਼ ਹਨ। ਮੁੱਖ ਮੰਤਰੀ ਨੇ ਸਕੂਲ ਪ੍ਰਬੰਧਕਾਂ ਨੂੰ ਸਕੂਲ ‘ਚ ਖਾਲੀ ਅਸਾਮੀਆਂ, ਇਮਾਰਤ ਦੀ ਘਾਟ, ਫਰਨੀਚਰ ਦੀ ਘਾਟ ਆਦਿ ਬਾਰੇ ਵੀ ਪੁੱਛਿਆ।

ਇਸ ਮੌਕੇ ਪੰਜਾਬ ਦੇ  ਸੀਐੱਮ ਮਾਨ ਦਾ ਕਹਿਣਾ ਹੈ ਕਿ  ਸਰਕਾਰੀ ਸਕੂਲਾਂ ‘ਚ ਬੱਸਾਂ ਦਾ ਸਹੂਲਤ ਜਲਦ ਹੀ ਸ਼ੁਰੂ ਹੋਵੇਗੀ ਜਿਨ੍ਹਾਂ ਵਿਚ ਜੀਪੀਐੱਸ ਦੀ ਸਹੂਲਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ‘ਚ 16 ਦਸੰਬਰ ਨੂੰ PTM ਹੋਵੇਗਾ। ਸੀਐੱਮ ਮਾਨ ਨੇ ਵਿਦਿਆਰਥੀਆਂ ਨਾਲ ਜ਼ਮੀਨ ‘ਤੇ ਬੈਠ ਕੇ ਗੱਲਬਾਤ ਕੀਤੀ।

ਸੀਐੱਮ ਮਾਨ ਦਾ ਕਹਿਣਾ ਹੈ ਕਿ ਮੈਂ ਕੋਈ ਕਿਸੇ ਨੂੰ ਡਰਾਉਣ ਲਈ ਸਕੂਲ ਵਿੱਚ ਨਹੀ ਆਇਆ ਹਾਂ ਮੈ ਸਿਰਫ ਸਕੂਲ ਵਿਚਲੇ ਪ੍ਰਬੰਧਾਂ ਵਿਚ ਜੋ ਵੀ ਕਮੀਆਂ ਹਨ ਉਹ ਦੇਖਣ ਆਇਆ ਤਾਂ ਕਿ ਬੱਚਿਆਂ ਨੂੰ ਹਰ ਤਰ੍ਹਾਂ ਪ੍ਰਪੱਖ ਸਹੂਲਤ ਮਿਲ ਸਕੇ।

 

 

Leave a Reply

Your email address will not be published. Required fields are marked *