ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਸਥਾਨ ਚ ਤੇਜ ਤੁਫਾਨ ਤੇ ਮੀਂਹ ਦੇ ਕਾਰਨ ਕਰੀਬ 9 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਨੇਰੀ ਤੇ ਤੁਫਾਨ ਦੇ ਕਾਰਨ ਕਈ ਰਾਜਾਂ ਚ ਤਬਾਹੀ ਹੋਈ ਹੈ। ਜਿਸ ਕਾਰਨ ਕਰੀਬ 28 ਲੋਕਾਂ ਦੀ ਮੌਤ ਹੋ ਗਈ।
ਉੱਥੇ ਹੀ ਜੇਕਰ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ‘ਚ ਤੁਫਾਨ ਦੇ ਕਾਰਨ ਕਰੀਬ 9 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 20 ਲੋਕ ਜਖਮੀ ਹੋ ਗਏ। ਗੁਜਰਾਤ ਚ ਵੀ ਹੁਣ ਤੱਕ ਕਰੀਬ 9 ਲੋਕਾਂ ਦੀ ਮੌਤ ਹੋ ਗਈ ਹੈ ਤੇ ਮੱਧ ਪ੍ਰਦੇਸ਼ ਚ ਤੇਜ ਮੀਂਹ ਦੇ ਕਾਰਨ ਬਿਜਲੀ ਡਿੱਗਣ ਦੇ ਕਾਰਨ ਕਰੀਬ 10 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਕਈ ਕਈ ਥਾਵਾਂ ਤੇ ਆਸਮਾਨ ਚ ਬੱਦਲ ਛਾਏ ਹੋਏ ਹਨ। ਮੀਂਹ ਪੈਣ ਦੇ ਆਸਾਰ ਨਜਰ ਆ ਰਹੇ ਹਨ। ਉੱਥੇ ਹੀ ਪਾਕਿਸਤਾਨ ‘ਚ ਮੌਸਮ ਦੀ ਖਰਾਬੀ ਦੇ ਕਾਰਨ ਕਰੀਬ 28 ਲੋਕਾਂ ਦੀ ਮੌਤ ਹੋ ਗਈ ਹੈ।

