ਸੂਬੇ ’ਚ 8 ਤਸਕਰ ਗ੍ਰਿਫ਼ਤਾਰ, ਸਾਢੇ 9 ਕਿੱਲੋ ਹੈਰੋਇਨ, ਪਿਸਤੌਲ, ਪੰਜ ਕਾਰਤੂਸ ਤੇ 8.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਜਲੰਧਰ : ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੀਆਂ ਟੀਮਾਂ ਨੇ ਸ਼ਨਿਚਰਵਾਰ ਰਾਤ ਤੇ ਐਤਵਾਰ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ’ਚ 8 ਤਸਕਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ।…

ਜਲੰਧਰ : ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੀਆਂ ਟੀਮਾਂ ਨੇ ਸ਼ਨਿਚਰਵਾਰ ਰਾਤ ਤੇ ਐਤਵਾਰ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ’ਚ 8 ਤਸਕਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਪੰਜ ਅੰਮ੍ਰਿਤਸਰ, ਇਕ ਜਲੰਧਰ ਤੇ ਦੋ ਫਿਰੋਜ਼ਪੁਰ ’ਚ ਗਿ੍ਰਫ਼ਤਾਰ ਕੀਤੇ ਗਏ। ਇਨ੍ਹਾਂ ਤੋਂ ਸਾਢੇ ਨੌਂ ਕਿੱਲੋ ਹੈਰੋਇਨ ਦੇ ਨਾਲ-ਨਾਲ ਹਥਿਆਰ ਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਏ ਗਏ ਹਨ।

ਜਲੰਧਰ ’ਚ ਪੁਲਿਸ ਟੀਮ ’ਤੇ ਤਸਕਰ ਨੇ ਫਾਇਰਿੰਗ ਵੀ ਕੀਤੀ ਜਿਸ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜਲੰਧਰ ਦੇ ਪਿੰਡ ਬੁਰਜ ਹਸਨ, ਬਿਲਗਾ ਵਾਸੀ ਸੁਰਿੰਦਰ ਸਿੰਘ ਤੋਂ ਇਸ ਦੌਰਾਨ ਇਕ ਪਿਸਤੌਲ, ਪੰਜ ਕਾਰਤੂਸ, ਇਕ ਕਿੱਲੋ ਹੈਰੋਇਨ ਤੇ 8.50 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

Leave a Reply

Your email address will not be published. Required fields are marked *