ਗੈਸ ਲੀਕੇਜ ਕਾਰਨ ਘਰ ‘ਚ ਲੱਗੀ ਅੱਗ ਦੀ ਲਪੇਟ ‘ਚ ਆਏ 8 ਲੋਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਮਸ਼ੇਰ ਖਾਸ ਨੇੜੇ ਪਿੰਡ ਕਾਦੀਆਂ ਵਿਖੇ ਵੀਰਵਾਰ ਸਵੇਰੇ ਇੱਕ ਗੈਸ ਸਿਲੰਡਰ ਲੀਕ ਹੋਣ ਵਾਲੇ ਪਾਈਪ ਵਿੱਚ ਲੱਗ ਗਈ। ਇਸ ਹਾਦਸੇ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਮਸ਼ੇਰ ਖਾਸ ਨੇੜੇ ਪਿੰਡ ਕਾਦੀਆਂ ਵਿਖੇ ਵੀਰਵਾਰ ਸਵੇਰੇ ਇੱਕ ਗੈਸ ਸਿਲੰਡਰ ਲੀਕ ਹੋਣ ਵਾਲੇ ਪਾਈਪ ਵਿੱਚ ਲੱਗ ਗਈ। ਇਸ ਹਾਦਸੇ ਵਿੱਚ 8 ਲੋਕ ਬੁਰੀ ਤਰ੍ਹਾਂ ਸੜ ਗਏ। ਜ਼ਖਮੀਆਂ ਵਿੱਚ 6 ਪਰਿਵਾਰਕ ਮੈਂਬਰ ਹਨ, ਜਦੋਂਕਿ ਦੋ ਔਰਤਾਂ ਮੰਗਲਵਾਰ ਨੂੰ ਘਰ ਵਿੱਚ ਮੌਤ ‘ਤੇ ਸੋਗ ਲਈ ਆਈਆਂ ਸਨ। ਦੱਸ ਦਈਏ ਪਰਿਵਾਰਕ ਮੈਂਬਰ ਸੁੱਖਾ ਦੀ ਮੰਗਲਵਾਰ ਰਾਤ ਨੂੰ ਮੌਤ ਹੋਈ ਅਤੇ ਬੁੱਧਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

Image result for Cylinder Blast

ਹਾਦਸੇ ‘ਚ 33 ਸਾਲਾਂ ਗੁਆੰਢਣ ਮਨਜੀਤ ਕੌਰ, 30 ਸਾਲ ਦੀ ਲਾਡੋ ਤੋਂ ਇਲਾਵਾ ਪਰਿਵਾਰ ਦੇ ਹੋਰ ਜੀ ਵੀ ਅੱਗ ਦੀ ਪਕੜ ‘ਚ ਆਏ ਹਨ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਜਿਲ੍ਹੇ ਦੇ ਸਰਕਾਰੀ ਹਸਪਤਾਲ ‘ਚ ਇਲਾਜ ਚਲ ਰਿਹਾ ਹੈ। ਪੀੜਿਤ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ, ਮੰਗਲਵਾਰ ਨੂੰ ਪਿੰਡ ਕਦੀਆਂਵਾਲੀ ਦੇ ਰਹਿਣ ਵਾਲੇ 60 ਸਾਲਾਂ ਲਖਵਿੰਦਰ ਸਿੰਘ ਉਰਫ ਸੁੱਖਾ  ਨੇ ਫਾਂਸੀ ਲਾ ਕੇ ਖੁਦਕੁਸ਼ੀ ਕੀਤੀ ਸੀ।

 

ਸ਼ਾਮ ਨੂੰ ਉਨ੍ਹਾਂ ਨੂੰ ਖ਼ੁਦਕੁਸ਼ੀ ਬਾਰੇ ਪਤਾ ਲੱਗਿਆ ਤੇ ਉਹ ਅਫਸੋਸ ਲਈ ਉਨ੍ਹਾਂ ਦੇ ਘਰ ਗਏ। ਇਲਾਕੇ ਦੇ ਲੋਕ ਵੀ ਵੀਰਵਾਰ ਨੂੰ ਅਫ਼ਸੋਸ ਕਰਨ ਆਏ ਸਨ। ਉਨ੍ਹਾਂ ਦੱਸਿਆ ਸ਼ਾਇਦ ਰਸੋਈ ਵਿਚ ਸਿਲੰਡਰ ਲੀਕ ਹੋ ਰਿਹਾ ਸੀ ਤੇ ਜਦੋਂ ਸੁੱਖਾ ਦੀ ਧੀ ਸੁਖਪ੍ਰੀਤ ਚਾਹ ਬਣਾਉਣ ਗਈ ਤਾਂ ਗੈਸ ਚਲਾਉਂਦਿਆਂ ਹੀ ਧਮਾਕਾ ਹੋਇਆ। ਇਸ ਹਾਦਸੇ ਵਿੱਚ ਝੁਲਸੇ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਡਾਕਟਰਾਂ ਅਨੁਸਾਰ ਖੁਸ਼ਮੀਤ ਅਤੇ ਸਿਮਰਨ 70 ਫੀਸਦ ਅਤੇ ਬਾਕੀ 50 ਫੀਸਦ ਝੁਲਸ ਗਏ ਹਨ।

 

Leave a Reply

Your email address will not be published. Required fields are marked *