ਮਹਿਲਾ ਦਿਵਸ ਵਾਲੇ ਦਿਨ ਮੁੱਖ ਮੰਤਰੀ ਦੀ ਸੁਰੱਖਿਆ ਦਾ ਜਿੰਮਾ ਹੋਵੇਗਾ ਔਰਤਾਂ ਦੇ ਹਵਾਲੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–8 ਮਾਰਚ ਨੂੰ ਪੂਰੀ ਦੁਨੀਆਂ ਵਿਚ ਮਹਿਲਾ ਦਿਵਸ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ। ਇਸ ਦਿਨ ਅਜਿਹੀ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–8 ਮਾਰਚ ਨੂੰ ਪੂਰੀ ਦੁਨੀਆਂ ਵਿਚ ਮਹਿਲਾ ਦਿਵਸ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ। ਇਸ ਦਿਨ ਅਜਿਹੀ ਔਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਘਰ ਦੀ ਚਾਰ ਦਵਾਰੀ ਤੋਂ ਬਾਹਰ ਨਿਕਲ ਕੇ ਅਜਿਹੀ ਬੁਲੰਦੀਆਂ ਹਾਸਲ ਕੀਤੀਆਂ ਹਨ ਜੋ ਕਿ ਦੂਜਿਆਂ ਲਈ ਵੀ ਪ੍ਰੇਰਨਾ ਦਾਇਕ  ਬਣ ਗਈਆਂ ਹਨ। 8 ਮਾਰਚ ਨੂੰ ਔਰਤਾਂ ਲਈ ਸਰਕਾਰਾਂ ਵਿਸ਼ੇਸ਼ ਸਹੂਲਤਾਂ ਵੀ ਦਿੰਦੀਆਂ ਹਨ ਅਤੇ ਇਸੇ ਕੜੀ ਅੰਦਰ ਕੇਰਲਾ ਦੇ ਮੁੱਖ ਮੰਤਰੀ ਪਿਰਨਾਈ ਵਿਜੈ ਦੀ ਸੁਰੱਖਿਆ ਵਿਚ ਮਹਿਲਾਂ ਦਿਵਸ ਵਾਲੇ ਦਿਨ ਔਰਤਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ ਮਹਿਲਾ ਦਿਵਸ ਵਾਲੇ ਦਿਨ ਮੁੱਖ ਮੰਤਰੀ ਪਿਰਨਾਈ ਵਿਜੈ ਦੀ ਸੁਰੱਖਿਆ ਘੇਰੇ ਵਿਚ ਮਹਿਲਾ ਕਮਾਂਡੋ ਤਾਇਨਾਤ ਹੋਣਗੀਆਂ। ਇਸ ਤੋਂ ਇਲਾਵਾ ਸੀਐਮ ਦਾ ਕਾਫਲੇ ਅਤੇ ਸੀਐਮ ਅਵਾਸ ਦੀ ਸੁਰੱਖਿਆਂ ਵੀ ਮਹਿਲਾ ਪੁਲਿਸ ਗਾਰਡ ਦੇ ਹਵਾਲੇ ਹੀ ਹੋਵੇਗੀ ਜਿਸ ਦੀ ਜਾਣਕਾਰੀ ਸੂਬੇ ਦੇ ਡੀਜੀਪੀ ਲੋਕਨਾਥ ਬੇਹਰਾ ਨੇ ਦਿੱਤੀ ਹੈ।

ਇੰਨਾ ਹੀ ਨਹੀਂ ਬਲਕਿ ਸੂਬੇ ਦੇ ਸਾਰੇ ਪੁਲਿਸ ਸਟੇਸ਼ਨਾਂ ਦਾ ਪ੍ਰਬੰਧ ਮਹਿਲਾ ਪੁਲਿਸ ਅਧਿਕਾਰੀ ਹੀ ਕਰਨਗੀਆਂ। ਭਾਵ ਹਰ ਥਾਣੇ ਦੀ ਮੁੱਖੀ ਮਹਿਲਾ ਪੁਲਿਸ ਕਰਮਚਾਰੀ ਹੀ ਹੋਵੇਗੀ। ਇਸ ਤੋਂ ਇਲਾਵਾ ਕੇਰਲਾ ਵਿਚ ਰੇਲਵੇ ਸਟੇਸ਼ਨਾਂ ਤੋ ਲੈ ਕੇ ਟਰੇਨ ਦਾ ਪ੍ਰਬੰਧ ਮਹਿਲਾ ਕਰਮਚਾਰੀ ਹੀ ਕਰਨਗੀਆਂ । ਭਾਵ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ, ਰੇਲਵੇ ਦੀ ਟਿਕਟਾਂ,ਗੇਟ ਕਿਪਰ, ਲੋਕੋ ਪਾਇਲਟ ਤੱਕ ਔਰਤਾਂ ਹੀ ਤਾਇਨਾਤ ਰਹਿਣਗੀਆਂ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀਐਮ ਮੋਦੀ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਮਹਿਲਾ ਦਿਵਸ ਵਾਲੇ ਦਿਨ ਉਨ੍ਹਾਂ ਮਹਿਲਾਵਾਂ ਦੇ ਨਾਮ ਕਰਨ ਦਾ ਐਲਾਨ ਕਰ ਚੁੱਕੇ ਹਨ ਜਿਨ੍ਹਾਂ ਤੋਂ ਉਹ ਖੁਦੇ ਪ੍ਰੇਰਿਤ ਹੋਏ ਹਨ। ਪ੍ਰਧਾਨਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ”ਇਸ ਮਹਿਲਾ ਦਿਵਸ ਉੱਤੇ ਮੈ ਉਨ੍ਹਾਂ ਮਹਿਲਾਵਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇਵਾਂਗਾ ਜਿਨ੍ਹਾਂ ਦੀ ਜ਼ਿੰਦਗੀ ਅਤੇ ਕਾਰਜ ਸਾਨੂੰ ਪ੍ਰੇਰਿਤ ਕਰਦੇ ਹਨ। ਇਹ ਉਨ੍ਹਾਂ ਲੱਖਾ ਨੂੰ ਪ੍ਰੇਰਨਾ ਦੇਣ ਵਿਚ ਮੋਟੀਵੇਟ ਕਰਨਗੇ”। ਉਨ੍ਹਾਂ ਕਿਹਾ ”ਕੀ ਤੁਸੀ ਉਹ ਔਰਤ ਹੋ ਜਾ ਅਜਿਹੀਆਂ ਔਰਤਾਂ ਨੂੰ ਜਾਣਦੇ ਹੋ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੈ? ਅਜਿਹੀਆਂ ਕਹਾਣੀਆਂ ਨੂੰ #SheinspiresUs ਦੀ ਵਰਤੋਂ ਕਰਕੇ ਸਾਂਝਾ ਕਰੋ।

Leave a Reply

Your email address will not be published. Required fields are marked *