ਅਮਰਾਵਤੀ- ਆਂਧਰਾ ਪ੍ਰਦੇਸ਼ (Andhra Pradesh) ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਵੱਡੇ ਹਾਦਸੇ ਦੀ ਖਬਰ ਮਿਲੀ ਹੈ। ਬੁੱਧਵਾਰ ਨੂੰ ਇਕ ਸਰਕਾਰੀ ਬੱਸ (Bus) ਦੇ ਨਦੀ ’ਚ ਡਿੱਗਣ ਨਾਲ 8 ਲੋਕਾਂ ਦੀ ਮੌਤ (8 killed) ਹੋ ਗਈ। ਮ੍ਰਿਤਕਾਂ ’ਚ 5 ਔਰਤਾਂ (Womens) ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ਸੜਕ ’ਤੇ ਪਲਟ ਗਈ ਅਤੇ ਰੇਲਿੰਗ ਨੂੰ ਤੋੜਦੇ ਹੋਏ ਸਿੱਧੇ ਨਹਿਰ ਵਿਚ ਡਿੱਗ ਗਈ। ਮੌਕੇ ’ਤੇ ਬਚਾਅ ਮੁਹਿੰਮ ਜਾਰੀ ਹੈ।
Also Read: ’13 ਸਾਲਾਂ ‘ਚ 18 ਸਹੇਲੀਆਂ’, Cristiano Ronaldo ਦੀ ਇਸ ਲਿਸਟ ‘ਚ ਭਾਰਤੀ ਸਿਤਾਰੇ ਵੀ ਸ਼ਾਮਲ
ਮਿਲੀ ਜਾਣਕਾਰੀ ਮੁਤਾਬਕ ਬੱਸ ਅਸ਼ਰਾਓਪੇਟਾ ਤੋਂ ਜੰਗਰੈੱਡੀਗੁਡੇਮ ਜਾ ਰਹੀ ਸੀ ਪਰ ਜ਼ਿਲ੍ਹੇ ਦੇ ਜੰਗਾਰੈੱਡੀਗੁਡੇਮ ਡਵੀਜ਼ਨ ਵਿਚ ਜਲੇਰੂ ਕੋਲ ਬੇਕਾਬੂ ਹੋ ਕੇ ਜਲੇਰੂ ਵਾਗੂ ਨਹਿਰ ’ਚ ਡਿੱਗ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਬਸ ਵਿਚ 47 ਯਾਤਰੀ ਸਵਾਰ ਸਨ। ਮਰਨ ਵਾਲਿਆਂ ’ਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫ਼ਿਲਹਾਲ ਇਸ ਭਿਆਨਕ ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮਾਲੀਆ ਕਰਮਚਾਰੀਆਂ ਅਤੇ ਹੋਰ ਸਥਾਨਕ ਲੋਕਾਂ ਦੀ ਮਦਦ ਨਾਲ ਹੁਣ ਤੱਕ 5 ਔਰਤਾਂ ਅਤੇ ਡਰਾਈਵਰ ਸਮੇਤ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਬੱਚਿਆਂ ਸਮੇਤ 38 ਲੋਕਾਂ ਨੂੰ ਬਚਾਇਆ ਗਿਆ ਹੈ।
Also Read: ਜਲੰਧਰ ‘ਚ ਬਣੇਗਾ ਅੰਤਰਰਾਸ਼ਟਰੀ ਏਅਰਪੋਰਟ, ਅਰਵਿੰਦ ਕੇਜਰੀਵਾਲ ਨੇ ਦਿੱਤੀ ‘ਗਾਰੰਟੀ’
#AndhraPradesh– Major #RTC bus accident at Jalleru Vagu under Jangareddygudem (West Godavari) limits. At least eight people, including driver, dead so far. There were close to at least 47 people in the bus, says DSP. The bus fell into the water body. pic.twitter.com/axpGkLk2pT
— Rishika Sadam (@RishikaSadam) December 15, 2021



