ਬਟਾਲਾ ਦੇ ਹੋਟਲ ‘ਚੋਂ ਇਤਰਾਜ਼ਯੋਗ ਹਾਲਤ ‘ਚ 8 ਜੋੜੇ ਗ੍ਰਿਫ਼ਤਾਰ

ਬਟਾਲਾ- ਬਟਾਲਾ ਵਿਚ ਡੇਰਾ ਰੋਡ ਉੱਤੇ ਮਜ਼ੂਦ ਇਕ ਹੋਟਲ ਵਿਚ ਬਟਾਲਾ ਪੁਲਿਸ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ 8 ਜੋੜਿਆਂ ਨੂੰ ਇਤਰਾਜ਼ਯੋਗ…

ਬਟਾਲਾ- ਬਟਾਲਾ ਵਿਚ ਡੇਰਾ ਰੋਡ ਉੱਤੇ ਮਜ਼ੂਦ ਇਕ ਹੋਟਲ ਵਿਚ ਬਟਾਲਾ ਪੁਲਿਸ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ 8 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਅਪਣੀ ਹਿਰਾਸਤ ਵਿਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਪੜੋ ਹੋਰ ਖਬਰਾਂ: ਟ੍ਰੈਫਿਕ ਦੇ ਹਿਸਾਬ ਨਾਲ 4 ਹਿੱਸਿਆਂ ‘ਚ ਵੰਡਿਆ ਜਾਵੇਗਾ ਜਲੰਧਰ, ਇਸ ਤਰ੍ਹਾਂ ਹੋਵੇਗੀ ਨਾਕਾਬੰਦੀ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਡੇਰਾ ਰੋਡ ਉੱਤੇ ਸਥਿਤ ਹੋਟਲ ਸਟਾਰ ਵਿਚ ਕੁਝ ਗਲਤ ਕੰਮ ਹੋ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ਉੱਤੇ ਜਦੋਂ ਉਕਤ ਹੋਟਲ ਵਿਚ ਰੇਡ ਕੀਤੀ ਤਾਂ ਪੁਲਿਸ ਨੇ ਹੋਟਲ ਵਿਚ 8 ਜੋੜਿਆਂ ਨੂੰ ਹੋਟਲ ਦੇ ਵੱਖ-ਵੱਖ ਕਮਰਿਆਂ ਵਿਚੋਂ ਇਤਰਾਜ਼ਯੋਗ ਹਾਲਤ ਵਿਚ ਫੜਿਆ। ਉਨ੍ਹਾਂ ਨੇ ਦਸਿਆ ਕਿ ਪੁਲਿਸ ਨੇ ਉਕਤ ਲੜਕੇ-ਲੜਕੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਅਗਲੇਰੀ ਕਾਰਵਾਈ ਤਫਤੀਸ਼ ਤੋਂ ਬਾਅਦ ਕੀਤੀ ਜਾਵੇਗੀ।

ਪੜੋ ਹੋਰ ਖਬਰਾਂ: ‘ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਿਟ ਦੀ ਮੀਟਿੰਗ’

Leave a Reply

Your email address will not be published. Required fields are marked *