ਮੁੰਬਈ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ਦੀ ਹੋਈ ਮੌਤ ‘ਤੇ ਵਿਰੋਧ ‘ਚ ਅੱਜ ਮਹਾਰਾਸ਼ਟਰ ਸਰਕਾਰ ਨੇ ਰਾਜ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ।ਐਨਸੀਪੀ ,ਕਾਂਗਰਸ ਅਤੇ ਸ਼ਿਵਸੈਨਾ ਦੇ ਸੱਤਾਧਾਰੀ ਗਠਬੰਧਨ ਮਹਾਵਿਕਾਸ ਅਘਾੜੀ ਨੇ ਬੰਦ ਦਾ ਸੱਦਾ ਦਿੱਤਾ ਹੈ।ਬੰਦ ਦਾ ਅਸਰ ਮੁੰਬਈ ਅਤੇ ਆਸੇ ਪਾਸੇ ਦੇ ਇਲਾਕਿਆਂ ‘ਚ ਦਿੱਖ ਰਿਹਾ ਹੈ।ਮੁੰਬਈ ਦੇ ਬੇਸਟ ਦੀਆਂ 8 ਬੱਸਾਂ ਤੋੜਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ।ਬੇਸਟ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤੋਂ ਹੁਣ ਤਕ ਸ਼ਹਿਰ ਦੇ ਅਲਗ-ਅਲਗ ਹਿੱਸਿਆਂ ‘ਚ ਉਨ੍ਹਾਂ ਦੀ 8 ਬੱਸਾਂ ਨੂੰ ਨੁਕਸਾਨ ਪਹੁੰਚਿਆ ਗਿਆ ਹੈ।
Also Read : ਮੇਘਾਲਿਆ ‘ਚ ਸਿੱਖ ਪਰਿਵਾਰਾਂ ‘ਤੇ ਉਜਾੜੇ ਦੀ ਤਲਵਾਰ, ਸ੍ਰੀ ਅਕਾਲ ਤਖਤ ਜਥੇਦਾਰ ਵਲੋਂ ਸਖਤ ਸ਼ਬਦਾਂ ‘ਚ ਨਿਖੇਧੀ
ਜਾਣਕਾਰੀ ਦੇ ਮੁਤਾਬਿਕ ਰਾਜ ਦੇ ਜਿਆਦਾਤਰ ਜ਼ਿਲ੍ਹਿਆਂ ‘ਚ ਖੇਤੀਬਾੜੀ ਉਪਜ ਮੰਡੀਆਂ ‘ਚ ਕੰਮਕਾਜ ਬੰਦ ਰਹੇਗਾ।ਖੇਤੀਬਾੜੀ ਉਪਜ ਮੰਡੀ ਟਰੇਡਰਸ ਐਸੋਸਿਏਸ਼ਨ ਨੇ ਰਾਜ ਦੇ ਕਿਸਾਨਾਂ ਤਤੋਂ ਵੀ ਅਪੀਨ ਕੀਤੀ ਹੈ ਕਿ ਉਹ 11 ਅਕਤੂਬਰ ਨੂੰ ਆਪਣੀ ਖੇਤੀਬਾੜੀ ਉਪਜ ਲੈਕੇ ਮੰਡੀਆਂ ‘ਚ ਨਾ ਆਉਣ।ਬੰਦ ਦੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਮੁੰਬਈ ‘ਚ ਵੱਡੇ ਪੈਮਾਨੇ ‘ਤੇ ਪੁਲਿਸ ਕਰਮੀਆਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਐਸਆਰਪੀਐਫ ਦੀ ਤਿੰਨ ਕੰਪਨੀਆਂ,ਹੋਮਗਾਰਡ ਦੇ 500 ਜਵਾਨ ਅਤੇ ਸਥਨਕ ਹਥਿਆਰਬੰਦਾਂ ਦੇ 400 ਜਵਾਨ ਨਵਰਾਤਿਆਂ ਦੇ ਦੌਰਾਨ ਸੁਰੱਖਿਆ ਲਈ ਪਹਿਲਾਂ ਤੋਂ ਹੀ ਤੈਨਾਤ ਹਨ।
Also Read : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਜਾਰੀ, ਕੋਲਾ ਸੰਕਟ ਸਣੇ ਕਈ ਮੁੱਦੇ ਜਾ ਰਹੇ ਵਿਚਾਰੇ
ਦੱਸ ਦਈਏ ਕਿ ਲਖੀਮਪੁਰ ਖੀਰੀ ‘ਚ 3 ਅਕਤੂਬਰ ਨੂੰ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਕਿਸਾਨਾਂ ਦਾ ਅਰੋਪ ਹੈ ਕਿ ਕਿਸਾਨਾਂ ਨੂੰ ਦਰੜਣ ਵਾਲੀ ਗੱਡੀ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਸੀ।ਇਸ ਘਟਨਾ ਨਾਲ ਦੇਸ਼ ਭਰ ਵਿਚ ਰੋਸ ਫੈਲ ਗਿਆ ਹੈ ਕਿਉਂਕਿ ਕਿਸਾਨਾਂ ਨੇ ਅਰੋਪ ਲਾਇਆ ਹੈ ਕਿ ਰਾਜ ਸਰਕਾਰ ਦੋਸ਼ਿਆਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਯੂਪੀ ਪੁਲਿਸ ਨੇ ਸ਼ਨੀਵਾਰ ਨੂੰ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਸੀ,ਜਿਸ ਤੋਂ ਬਾਅਦ ਸਥਾਨਕ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।



