ਮੁੰਬਈ : ਦੇਸ਼ ਦੇ ਸਭ ਤੋਂ ਪ੍ਰਤਿਸ਼ਠਿਤ 72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਦਾ ਅੱਜ ਮੰਗਲਵਾਰ ਨੂੰ ਗੁਜਰਾਤ ਦੇ ਏਕਤਾ ਨਗਰ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ। ਸਾਲ 2024 ਦੀਆਂ ਫ਼ਿਲਮਾਂ ਅਤੇ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਜੇਤੂਆਂ ਦੇ ਨਾਵਾਂ ਦਾ ਐਲਾਨ ਪਹਿਲਾਂ ਹੀ 18 ਜੁਲਾਈ ਨੂੰ ਕਰ ਦਿੱਤਾ ਗਿਆ ਸੀ। ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਜੇਤੂ ਰਹੇ ਕਲਾਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਆਪਣੇ ਹੱਥੀਂ ਸਨਮਾਨਿਤ ਕੀਤਾ। ਸਮਾਰੋਹ ਦੀ ਸ਼ੁਰੂਆਤ ਰਾਸ਼ਟਰਗੀਤ ਅਤੇ ਰਾਸ਼ਟਰਗਾਨ ਨਾਲ ਹੋਈ।
Anant Nag ਨੂੰ ਤੇ Mammootty ਨੂੰ ‘ਬੈਸਟ ਐਕਟਰ’ ਦਾ ਸਨਮਾਨ
ਸਮਾਰੋਹ ਦੌਰਾਨ ਸਾਊਥ ਸਿਨੇਮਾ ਦੇ ਦਿੱਗਜ ਅਦਾਕਾਰ ਅਨੰਤ ਨਾਗ ਨੂੰ ਸਾਲ 2024 ਲਈ ਦੇਸ਼ ਦੇ ਸਰਵੋਤਮ ਸਿਨੇਮਾ ਸਨਮਾਨ ‘ਦਾਦਾ ਸਾਹਬ ਫਾਲਕੇ ਪੁਰਸਕਾਰ’ ਨਾਲ ਨਵਾਜਿਆ ਗਿਆ। ਇਸ ਮੌਕੇ ਪੂਰੇ ਹਾਲ ਵਿੱਚ ਮੌਜੂਦ ਸਭਨਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸਟੈਂਡਿੰਗ ਓਵੇਸ਼ਨ (Standing Ovation) ਦਿੱਤੀ, ਜਿਸ ਤੋਂ ਬਾਅਦ ਸਾਊਥ ਸੁਪਰਸਟਾਰ ਮੰਮੂਟੀ ਖ਼ੁਦ ਅਨੰਤ ਨਾਗ ਨੂੰ ਮਿਲਣ ਅਤੇ ਵਧਾਈ ਦੇਣ ਲਈ ਪਹੁੰਚੇ। ਮੰਮੂਟੀ ਨੂੰ ਖ਼ੁਦ ਫ਼ਿਲਮ ‘ਬ੍ਰਮਾਯੁਗਮ’ ਵਿੱਚ ਸ਼ਾਨਦਾਰ ਅਦਾਕਾਰੀ ਲਈ ‘ਸਰਵੋਤਮ ਅਦਾਕਾਰ (ਲੀਡਿੰਗ ਰੋਲ)’ ਦੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਫ਼ਿਲਮ ‘Article370′, ‘Srikanth’ ਅਤੇ ‘raayan’ ਨੇ ਮਾਰੀ ਬਾਜ਼ੀ
72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਵਿੱਚ ਵੱਖ-ਵੱਖ ਭਾਸ਼ਾਵਾਂ ਅਤੇ ਸ਼੍ਰੇਣੀਆਂ ਦੀਆਂ ਫ਼ਿਲਮਾਂ ਦਾ ਜਲਵਾ ਦੇਖਣ ਨੂੰ ਮਿਲਿਆ।
Best Feature Film : ਫ਼ਿਲਮ ‘ਆਰਟੀਕਲ 370’ ਨੂੰ ਸਰਵੋਤਮ ਫੀਚਰ ਫ਼ਿਲਮ ਦਾ ਪੁਰਸਕਾਰ ਮਿਲਿਆ। ਇਸ ਫ਼ਿਲਮ ਲਈ ਸ਼ਾਸ਼ਤ ਸਚਦੇਵ ਨੂੰ ‘ਬੈਸਟ ਮਿਊਜ਼ਿਕ ਡਾਇਰੈਕਟਰ’ ਦਾ ਐਵਾਰਡ ਮਿਲਿਆ।
Best Hindi Feature Film : Tushar Hiranandani ਦੇ ਨਿਰਦੇਸ਼ਨ ਅਤੇ ਰਾਜਕੁਮਾਰ ਰਾਓ ਸਟਾਰਰ ਫ਼ਿਲਮ ‘ਸ਼੍ਰੀਕਾਂਤ’ ਨੂੰ ਸਰਵੋਤਮ ਹਿੰਦੀ ਫੀਚਰ ਫ਼ਿਲਮ ਚੁਣਿਆ ਗਿਆ।
Tamil cinema : ਤਮਿਲ ਫੀਚਰ ਫ਼ਿਲਮ ਸ਼੍ਰੇਣੀ ਵਿੱਚ ਧਨੁਸ਼ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਫ਼ਿਲਮ ‘ਰਾਇਨ’ ਨੂੰ ਸਰਵੋਤਮ ਫ਼ਿਲਮ ਦਾ ਐਵਾਰਡ ਮਿਲਿਆ, ਜਿਸ ਨੂੰ ਕਾਵੇਰੀ ਕਲਾਨਿਧੀ ਨੇ ਗ੍ਰਹਿਣ ਕੀਤਾ।
ਗੀਤ, ਸੰਗੀਤ ਅਤੇ ਹੋਰ ਪ੍ਰਮੁੱਖ ਸ਼੍ਰੇਣੀਆਂ ਦੇ ਜੇਤੂ
ਇਸ ਵਾਰ ਕਲਾ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਵਰ ਹਸਤੀਆਂ ਨੂੰ ਸਨਮਾਨ ਮਿਲਿਆ:
Best Lyrics : ਮਨੋਜ ਮੁੰਤਸ਼ਿਰ ਨੇ ਫ਼ਿਲਮ ‘ਮੈਦਾਨ’ ਦੇ ਗੀਤ ‘Jaane do’ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ।
Best Choreography : ਮਸ਼ਹੂਰ ਕੋਰੀਓਗ੍ਰਾਫਰ ਵਿਜੈ ਗਾਂਗੁਲੀ ਨੂੰ ਫ਼ਿਲਮ ‘ਸਤ੍ਰੀ’ ਦੇ ਸੁਪਰਹਿੱਟ ਗੀਤ ‘Aaj ki raat’ ਲਈ ਸਨਮਾਨਿਤ ਕੀਤਾ ਗਿਆ।
Documentry and Books: ਆਨੰਦ ਐੱਲ. ਰਾਏ ਨੂੰ ‘Statue of Unity’ ‘ਤੇ ਬਣੀ ਡਾਕੂਮੈਂਟਰੀ ਲਈ ਗੈਰ-ਫੀਚਰ ਫ਼ਿਲਮ ਸ਼੍ਰੇਣੀ ਵਿੱਚ ਸਨਮਾਨ ਮਿਲਿਆ। ਇਸ ਦੇ ਨਾਲ ਹੀ ਕੰਨੜ ਕਿਤਾਬ ‘ਨਾਨਿਰੁਵੁਦੇ ਨਿਮਗਾਗੀ ਨਾਦਿਰੂਵਦੇ ਮਾਂਗਾਗੀ’ ਲਈ ਕੰਚਨਰੁ ਪ੍ਰਦੀਪ ਕੁਮਾਰ ਸ਼ੈੱਟੀ ਅਤੇ ਪ੍ਰਕਾਸ਼ਕ ਮਿਰਰ ਪੁਸਤਕ ਨੂੰ ਸਵਰਨ ਕਮਲ ਨਾਲ ਨਵਾਜਿਆ ਗਿਆ।
ਕੇਂਦਰੀ ਮੰਤਰੀ ਦਾ ਵੱਡਾ ਐਲਾਨ ਅਤੇ ਕਲਾਕਾਰਾਂ ਦਾ ਉਤਸ਼ਾਹ
ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ “ਰਾਸ਼ਟਰ ਹਮੇਸ਼ਾ ਪਹਿਲਾਂ ਹੋਣਾ ਚਾਹੀਦਾ ਹੈ।” ਉਨ੍ਹਾਂ ਐਲਾਨ ਕੀਤਾ ਕਿ ਨਵੀਂ ਪ੍ਰਤਿਭਾ ਨੂੰ ਤਲਾਸ਼ਣ ਲਈ ਪ੍ਰਸੂਨ ਜੋਸ਼ੀ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਜਾਵੇਗੀ ਤਾਂ ਜੋ ਦੇਸ਼ ਦੇ ਦੁਰਾਡੇ ਇਲਾਕਿਆਂ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਵੱਡਾ ਮੰਚ ਮਿਲ ਸਕੇ। ਇਸ ਪਹਿਲਕਦਮੀ ਵਿੱਚ ਸਾਥ ਦੇਣ ਲਈ ਜਦੋਂ ਮੰਤਰੀ ਨੇ ਅਪੀਲ ਕੀਤੀ, ਤਾਂ ਉੱਥੇ ਮੌਜੂਦ ਰੁਪਾਲੀ ਗਾਂਗੁਲੀ, ਆਦਿਤਿਆ ਧਰ ਅਤੇ ਕਾਰਤਿਕ ਆਰੀਅਨ ਸਮੇਤ ਕਈ ਵੱਡੇ ਸੇਲਿਬ੍ਰਿਟੀਜ਼ ਨੇ ਆਪਣੇ ਹੱਥ ਖੜ੍ਹੇ ਕਰਕੇ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਆਖਿਰ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਵੀ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਿਨੇਮਾ ਨੂੰ ਸਮਾਜ ਦਾ ਪ੍ਰਤੀਬਿੰਬ ਦੱਸਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।










