ਆਫਤ ਬਣੀ ਬਰਸਾਤ! ਅਸਮ ‘ਚ ਲੱਖਾਂ ਲੋਕ ਪ੍ਰਭਾਵਿਤ, 3 ਸੂਬਿਆਂ ‘ਚ 57 ਹਲਾਕ

ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਅਸਾਮ ਵਿੱਚ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਰਿਪੋਰਟ ਮੁਤਾਬਕ ਨਾਗਾਂਵ, ਹੋਜਈ…

ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਅਸਾਮ ਵਿੱਚ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਰਿਪੋਰਟ ਮੁਤਾਬਕ ਨਾਗਾਂਵ, ਹੋਜਈ ਅਤੇ ਕਛਰ ‘ਚ ਸਥਿਤੀ ਸਭ ਤੋਂ ਨਾਜ਼ੁਕ ਬਣੀ ਹੋਈ ਹੈ। ਅਸਾਮ ਰਾਜ ਆਫ਼ਤ ਪ੍ਰਬੰਧਨ ਅਨੁਸਾਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਅਤੇ ਸੂਬੇ ਦੇ 29 ਜ਼ਿਲ੍ਹਿਆਂ ਵਿੱਚ ਸੱਤ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ।

Also Read: ਕੇਂਦਰ ਸਰਕਾਰ MSP ‘ਤੇ ਮੂੰਗੀ ਚੁੱਕਣ ਲਈ ਤਿਆਰ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ

ਆਸਾਮ ਤੋਂ ਬਾਅਦ ਹੁਣ ਬਿਹਾਰ ਵੀ ਮੀਂਹ ਦੀ ਲਪੇਟ ‘ਚ ਹੈ। ਬਿਹਾਰ ‘ਚ ਬਿਜਲੀ ਡਿੱਗਣ ਅਤੇ ਤੂਫਾਨ ਕਾਰਨ 33 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਅਸਾਮ ਅਤੇ ਬਿਹਾਰ ਦੇ ਨਾਲ-ਨਾਲ ਕਰਨਾਟਕ ‘ਚ ਵੀ ਕੁਝ ਥਾਵਾਂ ‘ਤੇ ਭਾਰੀ ਮੀਂਹ ਕਾਰਨ ਹੜ੍ਹ ਦੀ ਸਮੱਸਿਆ ਪੈਦਾ ਹੋ ਗਈ ਹੈ। ਬਿਹਾਰ, ਅਸਾਮ ਅਤੇ ਕਰਨਾਟਕ ਵਿੱਚ ਮੀਂਹ, ਹੜ੍ਹ ਅਤੇ ਬਿਜਲੀ ਡਿੱਗਣ ਕਾਰਨ ਹੁਣ ਤੱਕ ਕੁੱਲ 57 ਲੋਕਾਂ ਦੀ ਮੌਤ ਹੋ ਚੁੱਕੀ ਹੈ।

Also Read: ਕਿਸਾਨਾਂ ਨੇ ਚੰਡੀਗੜ੍ਹ-ਖਰੜ ਹਾਈਵੇਅ ’ਤੇ ਲਾਇਆ ਜਾਮ, ਦੁੱਧ ਦੀਆਂ ਕੀਮਤਾਂ ਵਧਾਉਣ ਦੀ ਕੀਤੀ ਮੰਗ

ਮੀਂਹ ਕਾਰਨ ਕੇਰਲ ਵਿੱਚ ਵੀ ਸਥਿਤੀ ਬਦਤਰ ਹੋ ਗਈ ਹੈ। ਮੌਸਮ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਦੂਜੇ ਪਾਸੇ ਇਡੁੱਕੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਧੂ ਪਾਣੀ ਛੱਡਣ ਲਈ ਕਾਲਰਕੁਟੀ ਅਤੇ ਪੰਬਾਲਾ ਡੈਮਾਂ ਦੇ ਸ਼ਟਰ ਖੋਲ੍ਹਣ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *