ਨਾਈਜੀਰੀਆ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਹਲਾਕ

ਲਾਗੋਸ- ਨਾਈਜੀਰੀਆ ਦੇ ਦੱਖਣ-ਪੱਛਮੀ ਸੂਬੇ ਓਗੁਨ ਵਿਚ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਓਗੁਨ ਵਿਚ ਫੈਡਰਲ…

ਲਾਗੋਸ- ਨਾਈਜੀਰੀਆ ਦੇ ਦੱਖਣ-ਪੱਛਮੀ ਸੂਬੇ ਓਗੁਨ ਵਿਚ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਓਗੁਨ ਵਿਚ ਫੈਡਰਲ ਰੋਡ ਸੇਫਟੀ ਕੋਰਪਸ (ਐੱਫ.ਆਰ.ਐੱਸ.ਸੀ) ਦੇ ਖੇਤਰੀ ਕਮਾਂਡਰ ਅਹਿਮਦ ਉਮਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਬੱਸ ਡਰਾਈਵਰ ਨੇ ਸ਼ੁੱਕਰਵਾਰ ਨੂੰ ਆਪਣੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਬੱਸ ਇਕ ਟਰੱਕ ਨਾਲ ਟਕਰਾ ਗਈ।

Also Read: ਪਟਿਆਲਾ ਹਿੰਸਾ ਮਾਮਲੇ ‘ਚ IG ਤੇ SSP ‘ਤੇ ਡਿੱਗੀ ਸਰਕਾਰ ਦੀ ਗਾਜ, ਹੋਇਆ ਤਬਾਦਲਾ

ਉਨ੍ਹਾਂ ਕਿਹਾ, ‘ਹਾਦਸੇ ਵਿਚ 5 ਪੁਰਸ਼ ਜ਼ਖ਼ਮੀ ਹੋ ਗਏ, ਜਦੋਂਿਕ 6 ਪੁਰਸ਼ਾਂ ਅਤੇ 1 ਮਹਿਲਾ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।’ ਉਨ੍ਹਾਂ ਨੇ ਵਾਹਨ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਤੇਜ਼ ਰਫ਼ਤਾਰ ਜਾਂ ਲਾਪਰਵਾਹੀ ਨਾਲ ਵਾਹਨ ਨਾ ਚਲਾਉਣ ਤਾਂ ਜੋ ਬੇਲੋੜੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

Also Read: ਪਟਿਆਲਾ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਦੀ ਸਖਤੀ, ਜ਼ਿਲ੍ਹੇ ‘ਚ ਰੋਕੀਆਂ ਇੰਟਰਨੈੱਟ ਸੇਵਾਵਾਂ

Leave a Reply

Your email address will not be published. Required fields are marked *