ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚ ਹੁਣ ਕੋਰੋਨਾ ਦੇ ਕੇਸਾਂ ਦੀ ਸੰਖਿਆਂ ਵੱਧ ਕੇ 65 ਤੱਕ ਪਹੁੰਚ ਗਈ ਹੈ। ਦਰਅਸਲ ਅੰਮ੍ਰਿਤਸਰ, ਮੁਹਾਲੀ, ਜਲੰਧਰ ਅਤੇ ਪਠਾਨਕੋਟ ਤੋਂ 7 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਜਦਕਿ ਪੂਰੇ ਪੰਜਾਬ ਵਿਚ ਹੁਣ ਤੱਕ 5 ਲੋਕ ਕੋਰੋਨਾ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ 3 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਜਲੰਧਰ ਵਿਚ 1 ਹੋਰ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਇੱਥੇ ਕੋਰੋਨਾ ਕਰਕੇ ਅਕਾਲ ਚਲਾਣਾ ਕਰ ਚੁੱਕੇ ਭਾਈ ਨਿਰਮਲ ਸਿੰਘ ਦੀ ਬੇਟੀ ਦੀ ਜਾਂਚ ਰਿਪੋਰਟ ਕੋਰੋਨਾ ਨਾਲ ਪਾਜੀਟਿਵ ਆਈ ਹੈ। ਉੱਥੇ ਹੀ ਮੁਹਾਲੀ ਵਿਚ ਹੋਰ 2 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਦਕਿ ਪਠਾਨਕੋਟ ਵਿਚ ਵੀ ਇਕ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ ਹੈ ਇੱਥੇ 75 ਸਾਲਾਂ ਦੀ ਬਜ਼ੁਰਗ ਔਰਤ ਦੀ ਜਾਂਚ ਰਿਪੋਰਟ ਕੋਰੋਨਾ ਨਾਲ ਪਾਜ਼ੀਟਿਵ ਆਈ ਹੈ। ਪੰਜਾਬ ਵਿਚ ਤੇਜੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਰਕੇ ਕੁੱਲ ਗਿਣਤੀ 65 ਤੱਕ ਪਹੁੰਚ ਗਈ ਹੈ।
ਹੁਣ ਤੱਕ ਕਿੱਥੋਂ- ਕਿੰਨੇ ਮਾਮਲੇ ਆਏ ਸਾਹਮਣੇ
ਨਵਾਂਸ਼ਹਿਰ(ਸ਼ਹੀਦ ਭਗਤ ਸਿੰਘ ਨਗਰ)-19
ਮੁਹਾਲੀ(ਸਾਹਿਬਜ਼ਾਦਾ ਅਜੀਤ ਸਿੰਘ ਨਗਰ)-14
ਹੁਸ਼ਿਆਰਪੁਰ -07
ਜਲੰਧਰ-06
ਅੰਮ੍ਰਿਤਸਰ-08
ਲੁਧਿਆਣਾ-04
ਪਟਿਆਲਾ-01
ਮਾਨਸਾ-03
ਰੋਪੜ-01
ਪਠਾਨਕੋਟ-01
ਫਰੀਦਕੋਟ -01
ਕੁੱਲ ਕੇਸ -65

