60 ਸਾਲਾ ਪਿਤਾ ਤੇ 35 ਸਾਲਾ ਪੁੱਤ, ਇਕ-ਦੂਜੇ ਦੇ ਫੜੇ ਹੱਥ, ਫਿਰ ਆਉਂਦੀ ਟਰੇਨ ਅੱਗੇ ਮਾਰ ਦਿੱਤੀ ਛਾਲ, CCTV ‘ਚ ਕੈਦ ਹੋਈ ਮੌਤ, ਵੇਖੋ ਵੀਡੀਓ

National News : 60 ਸਾਲਾ ਪਿਤਾ ਤੇ ਉਸ ਦਾ 35 ਸਾਲਾ ਪੁੱਤਰ ਰੇਲਵੇ ਲਾਈਨਾਂ ਉਤੇ ਗਏ, ਇਕ ਦੂਜੇ ਦੇ ਹੱਥ ਫੜੇ, ਫਿਰ ਆਉਂਦੀ ਟਰੇਨ ਦੇ…

National News : 60 ਸਾਲਾ ਪਿਤਾ ਤੇ ਉਸ ਦਾ 35 ਸਾਲਾ ਪੁੱਤਰ ਰੇਲਵੇ ਲਾਈਨਾਂ ਉਤੇ ਗਏ, ਇਕ ਦੂਜੇ ਦੇ ਹੱਥ ਫੜੇ, ਫਿਰ ਆਉਂਦੀ ਟਰੇਨ ਦੇ ਅੱਗੇ ਲੇਟ ਕੇ ਮੌਤ ਨੂੰ ਗਲੇ ਲਾ ਲਿਆ। ਮੌਤ ਦਾ ਇਹ ਭਿਆਨਕ ਮੰਜ਼ਰ ਸੀਸੀਟੀਵੀ ਵਿਚ ਕੈਦ ਹੋ ਗਿਆ ਹੈ। ਇਹ ਮਾਮਲਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਭਯੰਦਰ ਸਟੇਸ਼ਨ ਨੇੜਿਓਂ ਸਾਹਮਣੇ ਆਇਆ ਹੈ।
ਘਟਨਾ ਸੋਮਵਾਰ ਸਵੇਰੇ 9.30 ਵਜੇ ਦੀ ਹੈ। ਪਿਓ-ਪੁੱਤ ਦੀ ਪਛਾਣ 60 ਸਾਲਾ ਹਰੀਸ਼ ਮਹਿਤਾ ਅਤੇ 35 ਸਾਲਾ ਪੁੱਤਰ ਜੈ ਵਜੋਂ ਹੋਈ ਹੈ। ਉਹ ਵਸਈ ਦਾ ਰਹਿਣ ਵਾਲਾ ਸੀ। ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਰਿਹਾ ਹੈ ਕਿ ਟਰੇਨ ਨੂੰ ਆਉਂਦੀ ਦੇਖ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜ ਲਿਆ ਤੇ ਟਰੈਕ ‘ਤੇ ਲੇਟ ਗਏ।
ਰੇਲਵੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ CCTV ਫੁਟੇਜ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪਿਓ-ਪੁੱਤ ਪਲੇਟਫਾਰਮ ਉਤੇ ਆਪਸ ਵਿਚ ਗੱਲਬਾਤ ਕਰਦੇ ਜਾ ਰਹੇ ਹਨ। ਉਨ੍ਹਾਂ ਦੇ ਨਾਲ-ਨਾਲ ਟਰੇਨ ਚੱਲ ਰਹੀ ਹੈ। ਜਦੋਂ ਉਹ ਟਰੇਨ ਚਲੇ ਜਾਂਦੀ ਹੈ ਤਾਂ ਦੋਵੇਂ ਪਿਓ-ਪੁੱਤ ਪਟੜੀਆਂ ਵੱਲ ਚਲੇ ਜਾਂਦੇ ਹਨ। ਪਹਿਲੀ ਨਜ਼ਰੇ ਤਾਂ ਇੰਝ ਜਾਪਦਾ ਹੈ ਜਿਵੇਂ ਦੋਵੇਂ ਸਟੇਸ਼ਨ ਦੇ ਇਕ ਪਾਸੇ ਤੋਂ ਕ੍ਰਾਸ ਹੋ ਕੇ ਦੂਜੇ ਪਾਸੇ ਜਾਣ ਲੱਗੇ ਹੋਣ ਪਰ ਅਚਾਨਕ ਸਾਹਮਣੇ ਤੋਂ ਆਉਂਦੀ ਟ੍ਰੇਨ ਨੂੰ ਦੇਖ ਕੇ ਦੋਵੇਂ ਇਕ ਦੂਜੇ ਦਾ ਹੱਥ ਫੜ ਲੈਂਦੇ ਹਨ ਅਤੇ ਟਰੇਨ ਮੂਹਰੇ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦੇ ਹਨ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਲੱਗਣਾ ਬਾਕੀ ਹੈ। ਅਗਲੇਰੀ ਕਾਰਵਾਈ ਲਈ ਪੁਲਿਸ ਨੇ ਦੋਵੇਂ ਦੀ ਮ੍ਰਿਤਕ ਦੇਹ ਕਬਜ਼ੇ ਚ ਲੈਕੇ ਪੋਸਟਮਾਰਟਮ ਲਈ ਦੇ ਦਿੱਤੀ ਹੈ।

Leave a Reply

Your email address will not be published. Required fields are marked *