ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ‘ਚ ਪੁਲਿਸ ਨੇ ਇਕ ਅਜਿਹਾ ਮਹਿਲਾਵਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਕਿ ਭੀੜ ਭਾੜ ਵਾਲੀ ਥਾਵਾਂ ਤੇ ਜਾਕੇ ਪ੍ਰੋਗਰਾਮਾਂ ਚ ਲੋਕਾਂ ਦੀਆਂ ਜੇਬ੍ਹਾਂ ਕਤਰ ਦੇ ਦਿੰਦੀਆਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਕੁਝ ਦਿਨਾਂ ਪਹਿਲਾ ਇਕ ਨੌਜਵਾਨ ਦੇੀ ਜੇਬ ਚੋਂ 92 ਹਜਾਰ ਰੁਪਏ ਕੱਢ ਲਏ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦ ਨਾਲ ਕਾਰਵਾਈ ਕੀਤੀ।
ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਰੋਡਸ਼ੋਅ ਚ ਵੀ ਜੇਬ੍ਹਾਂ ਕੱਟਣ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਸੀ। ਦੱਸਣਯੋਗ ਗੱਲ਼ ਹੈ ਕਿ ਲੋਕਸਭਾ ਚੋਣ ਨਤੀਜੀਆਂ ਤੋਂ ਬਾਅਦ ਬੀਜੇਪੀ ਅਕਾਲੀ ਦਲ ਦੇ ਸਾਝੇ ਉਮੀਦਵਾਰ ਸਨੀ ਦਿਓਲ ਨੇ ਲੋਕਾਂ ਦਾ ਧਂਨਵਾਦ ਕਰਨ ਲਈ ਰੋਡਸ਼ੋਅ ਕੱਢਿਆ ਸੀ। ਇਸ ਤੋਂ ਵੀ ਇਕ ਬੀਜੇਪੀ ਵਰਕਰ ਦੀ ਜੇਬ੍ਹ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਫਿਲਹਾਲ ਪੁਲਿਸ ਨੇ ਗਿਰੋਹ ਦੀਆਂ 6 ਮਹਿਲਾਵਾਂ ਨੂੰ ਕਾਬੂ ਕਰ ਅਦਾਲਤ ਚ ਪੇਸ਼ ਕਰ ਉਹਨਾਂ ਨੂੰ 2 ਦਿਨਾਂ ਦੇ ਰਿਮਾਂਡ ਚ ਲੈ ਲਿਆ ਹੈ।

