ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਕਰਤਾਰਪੁਰ ਸਾਹਿਬ ਦੀ ਇੱਕ ਵਿੱਚ ਇੱਕ ਝੁੱਗੀ ਵਿੱਚ ਬਿਸਤਰ ‘ਤੇ ਸੁੱਤੀ 6 ਮਹੀਨੇ ਦੇ ਮਾਸੂਮ ਬੱਚੀ ਨੂੰ ਅਵਾਰਾ ਕੁੱਤਿਆ ਨੇ ਆਪਣਾ ਸ਼ਿਕਾਰ ਬਣਾ ਲਿਆ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਬਾਬੂਆਂ ਚੌਧਰੀ, ਜੋ ਬਿਹਾਰ ਦੇ ਵਸਨੀਕ ਹਨ, ਨੇ ਦੱਸਿਆ ਕਿ ਉਹ ਪਾਸਨਾ ਪਿੰਡ ਵਿੱਚ ਡਰੇਨ ਨੇੜੇ ਇੱਕ ਝੁੱਗੀ ਵਿੱਚ ਰਹਿੰਦੇ ਹੈ।
ਬੀਤੇ ਦਿਨੀਂ ਜਦੋਂ ਮਸੂਮ ਦੀ ਮਾਂ ਦੁੱਧ ਲੈਣ ਗਈ ਸੀ ਤਾਂ ਇਹ ਅਵਾਰਾ ਕੁੱਤਿਆਂ ਨੇ ਝੁੱਗੀ ‘ਚ ਵੜ ਕੇ 6 ਮਹੀਨੇ ਮਸੂਮ ਨੂੰ ਆਪਣਾ ਸ਼ਿਕਾਰ ਬਣਾ ਲਿਆ ‘ਤੇ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਬੱਚੇ ਦੀ ਮਾਂ ਘਰ ਪਰਤੀ ਤਾਂ ਮਸੂਮ ਦੀ ਹਾਲਤ ਵੇਖ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੌਕੇ ‘ ਤੇ ਪਹੁੰਚੀ ਪੁਲਿਸ ਨੂੰ ਬੱਚੀ ਦੇ ਪਿਤਾ ਨੇ ਦੱਸਿਆ ਕਿ, ਉਸਦੇ 5 ਬੱਚੇ ਹਨ ਅਤੇ ਮ੍ਰਿਤਕਾ ਉਸ ਦੀ ਸਭ ਤੋਂ ਛੋਟੀ ਬੱਚੀ ਸੀ, ਜਿਸ ਨੂੰ ਅਵਾਰਾ ਕੁੱਤਿਆ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ। ਬਹਿਰਹਾਲ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨੇੜੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।

