ਚੰਡੀਗੜ੍ਹ : ਚੋਣਾਂ ਤੋਂ 3 ਮਹੀਨੇ ਪਹਿਲਾਂ ਸੀ.ਐੱਮ. ਦੀ ਕੁਰਸੀ ਗਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਨਵਾਂ ਝਟਕਾ ਲੱਗਾ ਹੈ। ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਹਸ (Punjab Lok Congress) ਦੇ 6 ਉਮੀਦਵਾਰਾਂ ਨੇ ਹਾਕੀ ਸਟਿਕ-ਬਾਲ (Hockey stick-ball) ਦੇ ਨਿਸ਼ਾਨ ਚਿੰਨ੍ਹ (Symbols) ‘ਤੇ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ (Election symbol) ਕਮਲ ‘ਤੇ ਲੜਣਗੇ। ਇਹ ਮੰਗ ਇਸ ਲਈ ਹੋਈ ਹੈ ਕਿਉਂਕਿ ਉਹ ਸ਼ਹਿਰੀ ਸੀਟ ਹੈ। ਜਿੱਥੇ ਭਾਜਪਾ ਦਾ ਆਧਾਰ ਮੰਨਿਆ ਜਾ ਰਿਹਾ ਹੈ। ਇਸ ਦਾ ਪਤਾ ਲੱਗਦੇ ਹੀ ਕੈਪਟਨ ਅਮਰਿੰਦਰ (Capt. Amarinder) ਨੇ ਭਾਜਪਾ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਟਿਕਟ ਵੰਡ ਵਿਚ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਇਹ ਸੀਟਾਂ ਮਿਲੀਆਂ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰੀ, ਲੁਧਿਆਣਾ ਈਸਟ, ਲੁਧਿਆਣਾ ਸਾਊਥ ਅਤੇ ਆਤਮਨਗਰ ਸੀਟ ਤੋਂ ਕੈਂਡੀਡੇਟ ਨੇ ਕਮਲ ਚੋਣ ਨਿਸ਼ਾਨ ਮੰਗਿਆ ਹੈ। ਇਸ ਤੋਂ ਇਲਾਵਾ ਦੋ ਹੋਰ ਕੈਂਡੀਡੇਟ ਵੀ ਇਹੀ ਮੰਗ ਕਰ ਰਹੇ ਹਨ। ਇਨ੍ਹਾਂ ਉਮੀਦਵਾਰਾਂ ਦਾ ਕਹਿਣਾ ਹੈ ਕਿ ਸ਼ਹਿਰੀ ਸੀਟਾਂ ਦੀ ਵਜ੍ਹਾ ਨਾਲ ਉਹ ਕਮਲ ‘ਤੇ ਲੜਣਾ ਚਾਹੁੰਦੇ ਹਨ। Also Read : ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਵਾਸੀਆਂ ਲਈ 10 ਗਾਰੰਟੀਆਂ

ਰਾਜ ਨੰਬਰਦਾਰ ਨੇ ਕਿਹਾ ਕਿ ਮੈਂ ਕੈਪਟਨ ਦੇ ਨਾਲ ਹਾਂ ਪਰ ਜਨਤਾ ਦਾ ਕਹਿਣਾ ਹੈ ਕਿ ਹਾਕੀ ਸਟਿਕ-ਬਾਲ ਪ੍ਰਸਿੱਧ ਨਹੀਂ ਹੈ। ਇਸ ਲਈ ਕਮਲ ਦਾ ਫੁੱਲ ਲੈ ਲਓ। ਮੈਂ ਕੈਪਟਨ ਨੂੰ ਰਿਕਵੈਸਟ ਕੀਤੀ ਅਤੇ ਉਨ੍ਹਾਂ ਨੇ ਭਾਜਪਾ ਨਾਲ ਗੱਲ ਕਰਕੇ ਮੈਨੂੰ ਕਮਲ ਦਿਵਾ ਦਿੱਤਾ ਹੈ। ਸ਼ਹਿਰਾਂ ਵਿਚ ਕਮਲ ਦਾ ਫੁੱਲ ਪਸੰਦ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਨੇਤਾ ਕੈਪਟਨ ਦੀ ਪਾਰਟੀ ਤੋਂ ਦੂਰੀ ਬਣਾ ਰਹੇ ਹੋਣ। ਇਸ ਤੋਂ ਪਹਿਲਾਂ ਕਾਂਗਰਸ ਛੱਡਣ ਵਾਲੇ ਵਿਧਾਇਕ ਰਾਣਾ ਸੋਢੀ, ਫਤਿਹਜੰਗ ਬਾਜਵਾ ਅਤੇ ਹਰਜੋਤ ਕਮਲ ਨੇ ਕੈਪਟਨ ਦੀ ਥਾਂ ਭਾਜਪਾ ਜੁਆਇਨ ਕਰ ਲਈ। ਪੰਜਾਬ ਵਿਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਮਿਲ ਕੇ ਚੋਣ ਲੜ ਰਹੇ ਹਨ। ਜਿਸ ਵਿਚ ਸੁਖਦੇਵ ਢੀਂਡਸਾ ਦੀ ਪਾਰਟੀ ਸ਼ਿਅਦ ਸੰਯੁਕਤ ਵੀ ਇਕੱਠੇ ਲੜ ਰਹੀ ਹੈ। ਗਠਜੋੜ ਵਿਚ ਭਾਜਪਾ 65, ਕੈਪਟਨ ਦੀ ਪੰਜਾਬ ਲੋਕ ਕਾਂਗਰਸ 37 ਅਤੇ ਸ਼ਿਅਦ ਸੰਯੁਕਤ 15 ਸੀਟਾਂ ‘ਤੇ ਚੋਣ ਲੜ ਰਹੀ ਹੈ।
