ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਵਿੱਚ ਦਿਲ ਕਬਾਊ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਇਸ ਮਾਮਲੇ ਦੇ ਕਾਰਨ ਏਐੱਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਤੇ ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਨਾਲ ਹੀ ਉਹਨਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਗੱਲ ਹੈ ਕਿ 10 ਫਰਵਰੀ ਨੂੰ ਰਾਤ ਦੇ ਸਮੇਂ ਕੁਝ ਅਣਪਛਾਤੇ ਬਾਇਕ ਸਵਾਰ ਨੌਜਵਾਨਾਂ ਨੇ ਇਕ ਗੱਡੀ ਨੂੰ ਰੋਕਿਆ ਉਸ ਤੋਂ ਬਾਅਦ ਉਹਨਾਂ ਨੇ ਕਾਰ ਦਾ ਸ਼ੀਸ਼ਾ ਭੰਨ ਕੇ ਨੌਜਵਾਨ ਨਾਲ ਕੁੱਟਮਾਰ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਲੜਕੀ ਨੂੰ ਅਗਵਾ ਕਰਕੇ ਉਸਨੂੰ 12 ਨੌਜਵਾਨਾਂ ਨੇ ਆਪਣੀ ਹੈਵਾਨਿਅਤ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਨੂੰ ਅੰਜਾਮ ਦੇਕੇ ਫਰਾਰ ਹੋ ਗਏ। ਫਿਲਹਾਲ ਦਿਨੋ ਦਿਨ ਇਹ ਮਾਮਲਾ ਕਾਫੀ ਭੱਖਦਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾ ਕੀਤੀ ਜਾ ਰਹੀ ਹੈ।






