ਇੰਦੌਰ ਦੇ ਬੇਲੇਸ਼ਵਰ ਮੰਦਰ ਹਾਦਸੇ ‘ਚ 5 ਲੋਕਾਂ ਦੀ ਮੌਤ, PM ਨੇ ਦੁੱਖ ਕੀਤਾ ਪ੍ਰਗਟ

ਇੰਦੌਰ: ਇੰਦੌਰ ਜ਼ਿਲੇ ਦੇ ਜੂਨੀ ਥਾਣਾ ਖੇਤਰ ‘ਚ ਸਥਿਤ ਬੇਲੇਸ਼ਵਰ ਮੰਦਰ ‘ਚ ਰਾਮ ਨੌਮੀ  ਦੀ ਪੂਜਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਮੰਦਰ ਦੀ ਛੱਤ ਅਚਾਨਕ…

ਇੰਦੌਰ: ਇੰਦੌਰ ਜ਼ਿਲੇ ਦੇ ਜੂਨੀ ਥਾਣਾ ਖੇਤਰ ‘ਚ ਸਥਿਤ ਬੇਲੇਸ਼ਵਰ ਮੰਦਰ ‘ਚ ਰਾਮ ਨੌਮੀ  ਦੀ ਪੂਜਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਮੰਦਰ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ 25 ਤੋਂ ਵੱਧ ਲੋਕ ਵਿਹੜੇ ਦੇ ਅੰਦਰ ਬਣੇ ਪਾਣੀ ਦੇ ਖੂਹ ਵਿੱਚ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। 3 ਔਰਤਾਂ ਅਤੇ 2 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਸੂਚਨਾ ਮਿਲਦੇ ਹੀ  ਪੁਲਿਸ  ਦੀਆਂ ਟੀਮਾਂ ਮੌਕੇ ਉੱਤੇ ਪਹੁੰਚ ਗਈਆ ਅਤੇ ਰਹਾਤ ਕਾਰਜ ਸ਼ੁਰੂ ਕੀਤਾ। ਹਾਦਸੇ ਵਾਲੀ ਥਾਂ ‘ਤੇ ਲੋਕਾਂ ਦੀ ਭਾਰੀ ਭੀੜ ਹੋਣ ਕਾਰਨ ਮੌਕੇ ‘ਤੇ 3 ਥਾਣਿਆਂ ਤੋਂ ਪੁਲਸ ਫੋਰਸ ਵੀ ਬੁਲਾਈ ਗਈ। ਪੁਲਿਸ ਕਮਿਸ਼ਨਰ ਅਤੇ ਕਲੈਕਟਰ ਸਮੇਤ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਟਵੀਟ ਵਿੱਚ, ਪੀਐਮ ਨੇ ਲਿਖਿਆ ਕਿ ਉਹ ਇੰਦੌਰ ਵਿੱਚ ਵਾਪਰੀ ਘਟਨਾ ਤੋਂ ਬਹੁਤ ਦੁਖੀ ਹਨ। ਸੀਐਮ ਸ਼ਿਵਰਾਜ ਨਾਲ ਗੱਲ ਕੀਤੀ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਸੂਬਾ ਸਰਕਾਰ ਬਚਾਅ ਅਤੇ ਰਾਹਤ ਕਾਰਜਾਂ ‘ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੇਰੀਆਂ ਪ੍ਰਾਰਥਨਾਵਾਂ ਸਾਰੇ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।

Leave a Reply

Your email address will not be published. Required fields are marked *