4 ਵਿਅਕਤੀਆਂ ਨੇ ਇਕੋ ਰਾਤ ‘ਚ ਅਮੀਰ ਬਣਨ ਦੇ ਚੱਕਰ ‘ਚ ਕੀਤਾ ਅਜਿਹਾ ਕੰਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਹਲਕਾ ਸੰਗਰੂਰ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਸ਼ੇਰਪੁਰ ਕਸਬੇ ਨੇੜੇ ਪੈਂਦੇ ਪਿੰਡ ਪੰਜਗਰਾਈ ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਚਾਰ ਬਦਮਾਸਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਹਲਕਾ ਸੰਗਰੂਰ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਸ਼ੇਰਪੁਰ ਕਸਬੇ ਨੇੜੇ ਪੈਂਦੇ ਪਿੰਡ ਪੰਜਗਰਾਈ ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਚਾਰ ਬਦਮਾਸਾਂ ਨੇ ਇਤੋ ਰਾਤ ‘ਚ ਅਮੀਰ ਬਣਨ ਦੇ ਚੱਕਰ ਵਿੱਚ ਆਟੋਮੈਟਿਕ ਏ.ਟੀ.ਐੱਮ ਲੈ ਕੇ ਫਰਾਰ ਹੋ ਗਏ, ਜਿਸ ਵਿੱਚ 25 ਲੱਖ ਰੁਪਏ ਪਏ ਹੋਣ ਦਾ ਅੰਦਾਜਾ ਲਾਇਆ ਜਾ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ, ਮੁਲਜ਼ਮ ਰਾਤ ਕਰੀਬ 2 ਵਜੇ ਸਿਲਵਰ ਰੇਨੋਲਡ ਡਸਟਰ ਵਿੱਚ ਆਏ ਸਨ, ਨੇ ਪਿੰਡ ਵਿਚ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਨੂੰ ਗੈਸ ਕੱਟਣ ਵਾਲੀ ਮਸ਼ੀਨ ਨਾਲ ਭੰਨਿਆ ਅਤੇ ਪੈਸੇ ਲੈ ਕੇ ਸਵੇਰੇ 3ਵਜੇ ਕਰੀਬ ਉਥੋਂ ਫਰਾਰ ਹੋ ਗਏ। ਸ਼ੇਰਪੁਰ ਥਾਣੇ ਦੇ ਸਟੇਸ਼ਨ ਹਾਉਸ ਅਫ਼ਸਰ (ਐਸਐਚਓ) ਰਮਨਦੀਪ ਸਿੰਘ ਨੇ ਦੱਸਿਆ ਕਿ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੋਸ਼ੀ ਪੈਸੇ ਦੀ ਲੁੱਟ ਦੇ ਮਕਸਦ ਤੋਂ ਆਏ ਸਨ ਅਤੇ ਏਟੀਐਮ ਚੋਰੀ ਕਰ ਉਹ ਮਨਾਲ ਪਿੰਡ ਵੱਲ ਭੱਜੇ ਨੇ।

ਜਾਣਕਾਰੀ ਦਿੰਦਿਆਂ  ਐਸ.ਐਚ.ਓ. ਨੇ ਦੱਸਿਆ ਕਿ,  “ਮੁਲਜ਼ਮ ਨੇ ਏਟੀਐਮ ਮਸ਼ੀਨ ਨੂੰ ਪੁੱਟਣ ਤੋਂ ਬਾਅਦ ਇਸ ਨੂੰ ਢਾਹ ਦਿੱਤਾ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਫੜਿਆ ਜਾ ਸਕੇ”। ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ੇਰਪੁਰ ਥਾਣੇ ਵਿਖੇ ਵੱਖ-ਵੱਖ ਧਾਰਾਵਾਂ  457 ਅਤੇ 380 ਰਿਹਾਇਸ਼ੀ ਘਰ ਵਿੱਚ ਚੋਰੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *