ਪਠਾਨਕੋਟ ‘ਚ 4 ਸ਼ੱਕੀ ਵਿਅਕਤੀ ਇਨੋਵਾ ਕਾਰ ਲੈਕੇ ਹੋਏ ਫਰਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚਾਰ ਸ਼ੱਕੀ ਵਿਅਕਤੀ ਇਨੋਵਾ ਕਾਰ ਨੂੰ ਹਾਈਜੈਕ ਕਰਕੇ ਫਰਾਰ ਹੋ ਗਏ ਹਨ। ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਕ ਵਾਰ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚਾਰ ਸ਼ੱਕੀ ਵਿਅਕਤੀ ਇਨੋਵਾ ਕਾਰ ਨੂੰ ਹਾਈਜੈਕ ਕਰਕੇ ਫਰਾਰ ਹੋ ਗਏ ਹਨ। ਇਹ ਮਾਮਲਾ ਪਠਾਨਕੋਟ ਦੇ ਨੇੜੇ ਮਾਧੋਪੁਰ  ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਕੁਝ ਅਣਪਛਾਤੇ ਵਿਅਕਤੀ ਕਾਰ ਨੂੰ ਲੈਕੇ ਫਰਾਰ ਹੋ ਗਏ ਹਨ।

Pathankot

ਮਿਲੀ ਜਾਣਕਾਰੀ ਦੇ ਅਨੁਸਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਜੰਮੂ ਰੇਲਵੇ ਸਟੇਸ਼ਨ ਤੋਂ ਪਠਾਨਕੋਟ ਕੈਂਟ ਲਈ ਇਕ ਇਨੋਵਾ ਕਾਰ ਦੀ ਬੁਕਿੰਗ ਕਰਵਾਈ ਗਈ ਸੀ। ਜਿਸਨੂੰ 4 ਸ਼ੱਕੀ ਵਿਅਕਤੀ ਲੈਕੇ ਫਰਾਰ ਹੋ ਗਏ।

Pathankot

ਇਸ ਗੰਭੀਰ ਵਾਰਦਾਤ ਤੋ ਬਾਅਦ ਪੁਲਿਸ ਕਾਫੀ ਚੌਂਕਣੀ ਹੋ ਗਈ ਹੈ। ਨਾਲ ਹੀ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਪੁਲਿਸ ਨੇ 4 ਸ਼ੱਕੀ ਵਿਅਕਤੀਆਂ ਦੀ ਤੇ ਸਿਲਵਰ ਰੰਗ ਦੀ ਇਨੋਵਾ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਗੱਲ ਹੈ ਕਿ ਪੁਲਿਸ ਨੇ ਹਾਈਜੈਕ ਕੀਤੀ ਗਈ ਇਨੋਵਾ ਕਾਰ ਦਾ ਨੰਬਰ ਜਾਰੀ ਕੀਤਾ ਹੈ। ਇਨੋਵਾ ਕਾਰ ਦਾ ਨੰਬਰ  JK 02 AW 0922 ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਤੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *