ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਇਕ ਵਾਰ ਫਿਰ ਤੋਂ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਸ ਦਈਏ ਕਿ ਪੰਜਾਬ ਜੰਮੂ-ਕਸ਼ਮੀਰ ਦੇ ਬਾਰਡਰ ਤੇ ਇਕ ਹਥਿਆਰਾਂ ਦੇ ਨਾਲ ਭਰਿਆ ਹੋਇਆ ਇਕ ਟਰੱਕ ਫੜਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਫੜਿਆ ਗਿਆ ਟਰੱਕ ਪੂਰੀ ਤਰ੍ਹਾਂ ਹਥਿਆਰਾ ਦੇ ਨਾਲ ਲੈਂਸ ਸੀ।
ਦੱਸਿਆ ਜਾ ਰਿਹਾ ਹੈ ਕਿ ਹਥਿਆਰਾ ਨਾਲ ਭਰਿਆ ਹੋਇਆ ਇਹ ਟਰੱਕ ਪੰਜਾਬ ਤੋਂ ਕਸ਼ਮੀਰ ਵੱਲ ਨੂੰ ਜਾ ਰਿਹਾ ਸੀ। ਨਾਲ ਹੀ ਕਠੂਆ ਪੁਲਿਸ ਨੇ ਤਿੰਨ ਅੱਤਵਾਦੀਆਂ ਨੂੰ ਵੀ ਇਸ ਟਰੱਕ ਦੇ ਨਾਲ ਹਿਰਾਸਤ ‘ਚ ਲਿਆ ਹੈ। ਇਹਨਾਂ ਦਹਿਸ਼ਤਗਰਦਾਂ ਤੋਂ 6 ਏਕੇ-47 ਬਰਾਮਦ ਕੀਤੇ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

