21 ਸਾਲਾ ਬੰਗਾਲੀ ਅਦਾਕਾਰਾ Bidisha De Majumdar ਨੇ ਕੀਤੀ ਖੁਦਕੁਸ਼ੀ, ਫਲੈਟ ‘ਚ ਲਟਕਦੀ ਮਿਲੀ ਲਾਸ਼

ਮੁੰਬਈ– ਬੰਗਾਲੀ ਐਂਟਰਟੇਨਮੈਂਟ ਇੰਡਸਟਰੀ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। 21 ਸਾਲਾ ਮਾਡਲ ਅਤੇ ਅਦਾਕਾਰਾ ਬਿਦਿਸ਼ਾ ਦੇ ਮਜੂਮਦਾਰ ਨੇ ਆਪਣੇ ਫਲੈਟ…

ਮੁੰਬਈ– ਬੰਗਾਲੀ ਐਂਟਰਟੇਨਮੈਂਟ ਇੰਡਸਟਰੀ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। 21 ਸਾਲਾ ਮਾਡਲ ਅਤੇ ਅਦਾਕਾਰਾ ਬਿਦਿਸ਼ਾ ਦੇ ਮਜੂਮਦਾਰ ਨੇ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਬੁੱਧਵਾਰ ਨੂੰ ਬਿਦਿਸ਼ਾ ਦੀ ਲਾਸ਼ ਉਸ ਦੇ ਫਲੈਟ ਵਿਚ ਲਟਕਦੀ ਮਿਲੀ। ਉਭਰਦੀ ਮਾਡਲ ਅਤੇ ਅਦਾਕਾਰਾ ਦੀ ਖੁਦਕੁਸ਼ੀ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

Also Read: ਜੇਲ੍ਹ ਦੀ ਵੀਡੀਓ ਕਾਲ ਵਾਇਰਲ ਹੋਣ ‘ਤੇ ਮਾਨ ਸਰਕਾਰ ਦਾ ਸਖਤ ਐਕਸ਼ਨ, ਜੇਲ੍ਹ ਸੁਪਰੀਡੈਂਟ ਸਸਪੈਂਡ

ਬਿਦਿਸ਼ਾ ਨਗਰ ਬਾਜ਼ਾਰ ‘ਚ ਕਿਰਾਏ ਦੇ ਫਲੈਟ ‘ਚ ਰਹਿੰਦੀ ਸੀ ਅਤੇ ਉੱਥੇ ਹੀ ਉਸ ਨੇ ਖੁਦਕੁਸ਼ੀ ਕਰ ਲਈ। ਬੁੱਧਵਾਰ ਸ਼ਾਮ ਪੁਲਿਸ ਨੂੰ ਮਾਡਲ ਦੇ ਫਲੈਟ ਤੋਂ ਉਸ ਦੀ ਲਾਸ਼ ਲਟਕਦੀ ਮਿਲੀ। ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਨੂੰ ਤੋੜ ਕੇ ਪੁਲਿਸ ਘਰ ਦੇ ਅੰਦਰ ਦਾਖਲ ਹੋਈ ਅਤੇ ਫਿਰ ਬਿਦਿਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਮਿਲਿਆ ਸੁਸਾਈਡ ਨੋਟ
ਰਿਪੋਰਟ ਮੁਤਾਬਕ ਬਿਦਿਸ਼ਾ 4 ਮਹੀਨੇ ਪਹਿਲਾਂ ਹੀ ਨਾਗਰ ਬਾਜ਼ਾਰ ‘ਚ ਰਹਿਣ ਲੱਗੀ ਸੀ। ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਬਿਦਿਸ਼ਾ ਦੇ ਘਰੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ।

Also Read: ਪੰਜਾਬ ਸਰਕਾਰ ਨੂੰ ਝਟਕਾ: ਰਾਜਪਾਲ ਨੇ ‘ਇਕ ਵਿਧਾਇਕ-ਇਕ ਪੈਨਸ਼ਨ’ ਆਰਡੀਨੈਂਸ ਕੀਤਾ ਵਾਪਸ

ਬਿਦਿਸ਼ਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੁਆਏਫ੍ਰੈਂਡ ਕਾਰਨ ਡਿਪ੍ਰੈਸ਼ਨ ‘ਚ ਸੀ। ਬਿਦਿਸ਼ਾ ਦੀ ਕਰੀਬੀ ਦੋਸਤ ਦੀਆ ਦਾਸ ਨੇ ਦੱਸਿਆ ਕਿ ਉਹ ਡਿਪ੍ਰੈਸ਼ਨ ‘ਚ ਸੀ। ਬਿਦਿਸ਼ਾ ਦੇ ਬੁਆਏਫ੍ਰੈਂਡ ਅਨੁਭਵ ਦੀਆਂ ਵੀ 3 ਹੋਰ ਗਰਲਫ੍ਰੈਂਡ ਸਨ ਅਤੇ ਬਿਦਿਸ਼ਾ ਉਨ੍ਹਾਂ ਨੂੰ ਕਿਸੇ ਹੋਰ ਲੜਕੀ ਨਾਲ ਸ਼ੇਅਰ ਨਹੀਂ ਕਰ ਸਕਦੀ ਸੀ। ਇਸ ਮਾਮਲੇ ਨੂੰ ਲੈ ਕੇ ਉਹ ਡਿਪ੍ਰੈਸ਼ਨ ‘ਚ ਸੀ। ਆਪਣੇ ਸੁਸਾਈਡ ਨੋਟ ਵਿੱਚ ਉਸ ਨੇ ਕੈਂਸਰ ਤੋਂ ਪੀੜਤ ਹੋਣ ਦੀ ਗੱਲ ਕੀਤੀ ਹੈ, ਪਰ ਉਸ ਨੂੰ ਕੈਂਸਰ ਨਹੀਂ ਸੀ।

Leave a Reply

Your email address will not be published. Required fields are marked *