ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਕਰਮਚਾਰੀਆਂ ਦੇ ਧਰਨਾ ਦੇ ਨਾਲ ਘਿਰਦੀ ਜਾ ਰਹੀ ਹੈ। ਪੰਜਾਬ ਦੇ ਜਿਆਦਾਤਰ ਵਿਭਾਗਾਂ ਦੇ ਕਰਮਚਾਰੀ ਆਪਣੀ ਮੰਗਾਂ ਨੂੰ ਲੈਕੇ ਹੜਤਾਲ ਤੇ ਹਨ ਜਾਂ ਫਿਰ ਨਾਅਰੇਬਾਜੀ ਕਰ ਰਹੇ ਹਨ ਇਸੇ ਦੇ ਚੱਲਦੇ ਰਾਜਿੰਦਰਾ ਹਸਪਤਾਲ ਦੀਆਂ ਨਰਸਾ ਆਪਣੀਆਂ ਮੰਗਾਂ ਨੂੰ ਲੈਕੇ ਹੜਤਾਲ ਤੇ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਹਸਪਤਾਲ ਦੀਆ ਦੋ ਨਰਸਾਂ ਨੇ ਹਸਪਤਾਲ ਦੀ ਛੱਤਾਂ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਦੋਵੇ ਹੀ ਨਰਸਾਂ ਗੰਭੀਰ ਰੂਪ ਚ ਜਖਮੀ ਹੋ ਗਈਆ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਰਸਾਂ ਨੇ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੀ ਮੰਗਾਂ ਨੂੰ ਨਾ ਮੰਨੀਆ ਗਈਆ ਤਾਂ ਉਹ ਭਾਖੜਾ ਨਹਿਰ ਚ ਛਾਲ ਮਾਰ ਦੇਣ ਗਿਆ। ਫਿਲਹਾਲ ਜਖਮੀਆਂ ਨਰਸਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ।

