ਮੁਹਾਲੀ ਤੋਂ ਕਰੋੜਾਂ ਦੇ ਹੀਰਿਆਂ ਤੇ ਗਹਿਣਿਆਂ ਸਮੇਤ 2 ਦਬੋਚੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੀ ਆਬਕਾਰੀ ਤੇ ਕਰ ਵਿਭਾਗ ਟੀਮ ਨੇ ਮੁਹਾਲੀ ਏਅਰਪੋਰਟ ਤੋਂ 2 ਵਿਅਕਤੀਆਂ ਨੂੰ ਹੀਰਿਆਂ ਤੇ ਗਹਿਣਿਆਂ ਸਮੇਤ ਕਾਬੂ ਕਰਨ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੀ ਆਬਕਾਰੀ ਤੇ ਕਰ ਵਿਭਾਗ ਟੀਮ ਨੇ ਮੁਹਾਲੀ ਏਅਰਪੋਰਟ ਤੋਂ 2 ਵਿਅਕਤੀਆਂ ਨੂੰ ਹੀਰਿਆਂ ਤੇ ਗਹਿਣਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇ ਹੀ ਆਰੋਪੀ ਗੈਰ ਕਾਨੂੰਨੀ ਤਰੀਕੇ ਨਾਲ ਕਾਬੂ ਕੀਤੇ ਗਏ ਸਾਮਾਨ ਨੂੰ ਲਿਆਂਦਾ ਜਾ ਰਿਹਾ ਸੀ। ਪਰ ਇੰਟਰਨੈਸ਼ਨਲ ਏਅਰਪੋਰਟ ਤੇ ਕਾਬੂ ਕੀਤੇ ਗਏ ਦੋਵੇ ਹੀ ਆਰੋਪੀ ਮੁੰਬਈ ਦੇ ਰਹਿਣ ਵਾਲੇ ਸਨ।

Diamonds

ਇਹ ਦੋਵੇ ਹੀ ਗੈਰ ਕਾਨੂੰਨੀ ਤਰੀਕੇ ਨਾਲ ਕਰੋੜਾਂ ਦੇ ਹੀਰਿਆਂ ਤੇ ਗਹਿਣਿਆਂ ਨੂੰ ਲੈਕੇ ਆ ਰਹੇ ਸੀ। ਪਰ ਕਰ ਵਿਭਾਗ ਨੇ ਉਹਨਾਂ ਨੂੰ ਫੜ੍ਹ ਲਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਆਰੋਪਿਆ ਦਾ ਕਹਿਣਾ ਹੈ ਕਿ ਉਹ ਹੀਰਿਆਂ ਤੇ ਗਹਿਣਿਆਂ ਨੂੰ ਮਸ਼ਹੂਰ ਜੌਹਰੀ ਨੂੰ ਦਿਖਵਾਉਣ ਲਈ ਲੈਕੇ ਆਏ ਸਨ ਪਰ ਇਸ ਸੰਬੰਧੀ ਉਹਨਾਂ ਕੋਲੋਂ ਕੁਝ ਵੀ ਨਹੀਂ ਮਿਲਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਕਾਬੂ ਕੀਤੇ ਗਏ ਆਰੋਪਿਆਂ ਦੇ ਕੋਲੋਂ ਕਰੀਬ 4.16 ਕਰੋੜ ਦੇ ਗਹਿਣੇ ਅਤੇ ਹੀਰੇ ਮਿਲੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *