ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ ਬੌਸ 13 ਦੇ ਘਰ ‘ਚ ਕੰਟੇਸਟੰਟ ਵਿਚਾਲੇ ਕਈ ਰਿਸ਼ਤੇ ਬਣਨ ਅਤੇ ਟੁੱਟਣ ਨੂੰ ਦਿੱਸੇ ਹਨ ਪਰ ਸ਼ੋ ‘ਚ ਸ਼ੁਰੂ ਤੋਂ ਹੀ ਪਾਰਸ ਅਤੇ ਮਾਹਿਰਾ ਦਾ ਦੋਸਤੀ ਦਾ ਰਿਸ਼ਤਾ ਬਰਕਰਾਰ ਰਿਹਾ ਹੈ। ਇਨ੍ਹਾਂ ਵਿਚਾਲੇ ਝਗੜਾ ਤਾਂ ਕੀ ਗੁੱਸਾ ਵੀ ਦਰਸ਼ਕਾਂ ਨੇ ਨਹੀਂ ਦੇਖਿਆ ਹੋਣਾ ਹੈ। ਪਾਰਸ ਅਤੇ ਮਾਹਿਰਾ ਇੱਕ-ਦੂਜੇ ਨਾਲ ਸਭ ਤੋਂ ਵੱਧ ਸਮਾਂ ਬਤੀਤ ਕਰਦੇ ਹਨ, ਜਿਸ ਨੂੰ ਵੇਖਦਿਆਂ ਇਨ੍ਹਾਂ ਦਾ ਰਿਸ਼ਤਾ ਦੋਸ਼ਤੀ ਤੋਂ ਕੁਝ ਵੱਧ ਨਜ਼ਰ ਆਉਂਦਾ ਹੈ।
ਅਸਲ ਗੱਲ ਤਾਂ ਇਹ ਹੈ, ਬਿੱਗ ਬੌਸ ਦੇ ਘਰ ‘ਚ ਪਿਆਰ ਦੇ ਦੋ ਫੁੱਲ ਖਿੜ ਰਹੇ ਹਨ ਅਤੇ ਉਹ ਫੁੱਲ ਨੇ ਪਾਰਸ ਅਤੇ ਮਾਹਿਰਾ ਅਤੇ ਬੀਤੇ ਐਪੀਸੋਡ ‘ਚ ਦੋਵੇਂ ਇਕ -ਦੂਜੇ ਨਾਲ ਆਪਣੇ ਜ਼ਜ਼ਬਾਤ ਵੀ ਸਾਂਝੇ ਕਰਦੇ ਦਿੱਸੇ ਹਨ। ਹਾਲਾਂਕਿ, ਪਾਰਸ ਅਤੇ ਮਾਹਿਰਾ ਨੇ ਇਕ ਦੂਜੇ ਨਾਲ ਸਿੱਧਾ ਪਿਆਰ ਨਹੀਂ ਜ਼ਾਹਰ ਕੀਤਾ, ਪਰ ਦੋਵਾਂ ਨੇ ਇਕ- ਦੂਜੇ ਨਾਲ ਆਪਣੀਆਂ ਭਾਵਨਾਵਾਂ ਸਾਂਝੀ ਕੀਤੀ। ਪਾਰਸ ਨੇ ਮਾਹਿਰਾ ਨੂੰ ਦੱਸਿਆ ਕਿ, ਉਸ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਬਹੁਤ ਸੌਖਾ ਹੈ, ਪਰ ਮੇਰੇ ਲਈ ਇਨ੍ਹਾਂ ਭਾਵਨਾਵਾਂ ਬਾਰੇ ਗੱਲ ਕਰਨਾ ਮੁਸ਼ਕਲ ਹੈ।
ਪਾਰਸ ਨੇ ਸਾਫ ਕਿਹਾ ਕਿ, ਉਸ ਦੀਆਂ ਭਾਵਨਾਵਾਂ ਬਾਰੇ ਉਸ ਦੇ ਦਿਲ ਵਿੱਚ ਕੋਈ ਉਲਝਣ ਨਹੀਂ ਹੈ। ਉਹ ਆਪਣਾ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਸ ਦੇ ਇਸ ਮਾਮਲੇ ‘ਤੇ ਮਾਹਿਰਾ ਦਾ ਕਹਿਣਾ ਹੈ ਕਿ, ਉਸ ਦਾ ਪਰਿਵਾਰ ਬਹੁਤ ਸਖਤ ਹੈ, ਜੇ ਅਜਿਹਾ ਕੁਝ ਹੁੰਦਾ ਹੈ, ਤਾਂ ਉਨ੍ਹਾਂ ਦਾ ਪਰਿਵਾਰ ਉਸ ਦਾ ਘਰੋਂ ਬਾਹਰ ਜਾਣਾ ਬੰਦ ਕਰਾ ਦੇਣਗੇ।
ਇੱਕ ਪਾਸੇ ਘਰ ‘ਚ ਜਿੱਥੇ ਪਿਆਰ ਦੇ ਦੋ ਫੁੱਲ ਖਿੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਾਰਸ ਅਤੇ ਮਾਹਿਰਾ ਦਰਮਿਆਨ ਵੱਧ ਰਹੀ ਨਜ਼ਦੀਕੀਆਂ ਨੂੰ ਵੇਖ ਕੇ ਸ਼ਹਿਨਾਜ਼ ਥੋੜੀ ਪਰੇਸ਼ਾਨ ਨਜ਼ਰ ਆਈ ਹੈ। ਦੱਸ ਦਈਏ ਸ਼ੋ ‘ਚ ਸ਼ਹਿਨਾਜ਼ ਨੇ ਕਬੂਲ ਕੀਤਾ ਸੀ ਕਿ, ਉਹ ਪਾਰਸ ਨੂੰ ਪਸੰਦ ਕਰਦੀ ਹੈ ਪਰ ਹਮੇਸ਼ਾ ਵਾਂਗ ਪਾਰਸ ਅਤੇ ਮਾਹਿਰਾ ਨੂੰ ਇਕੱਠੇ ਵੇਖਣਾ ਸ਼ਹਿਨਾਜ਼ ਨੂੰ ਚੰਗਾ ਨਹੀਂ ਲੱਗਿਆ।
ਹੁਣ ਦਰਸ਼ਕਾਂ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ, ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਬਿੱਗ ਬੌਸ ਦੇ ਘਰ ਇਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ ਜਾਂ ਨਹੀਂ ਅਤੇ ਸ਼ਹਿਨਾਜ਼, ਮਾਹਿਰਾ ਅਤੇ ਪਾਰਸ ਦੇ ਵਿਚਾਲੇ ਲਵ ਟ੍ਰਾਏਏਂਗਲ ਵੇਖਣ ਨੂੰ ਮਿਲੇਗਾ ?




