ਮੁਹਾਲੀ ਦੇ ਨਾਈਟ ਕਲੱਬ ‘ ਚ ਇਕ ਨੌਜਵਾਨ ਨੇ ਦੂਜੇ ਨੌਜਵਾਨ ਤੇ ਚਲਾਈ ਗੋਲੀਆਂ, ਹੋਈ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਦੇ 11 ਫੇਜ਼ ਦੇ ਨਾਈਟ ਕਲੱਬ ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀ ਲੱਗਣ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਦੇ 11 ਫੇਜ਼ ਦੇ ਨਾਈਟ ਕਲੱਬ ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀ ਲੱਗਣ ਦੇ ਕਾਰਨ ਸੁਖਵਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਹਿਲ ਨਾਂ ਦੇ ਵਿਅਕਤੀ ਦੀ ਕਿਸੇ ਗੱਲ ਨੂੰ ਲੈਕੇ ਦੂਜੇ ਵਿਅਕਤੀ ਦੇ ਨਾਲ ਬਹਿਸ ਹੋ ਗਈ ਸੀ

Youth  ਜਿਸ ਤੋਂ ਬਾਅਦ ਕਲੱਬ ਦੇ ਮਾਲਿਕ ਨੇ ਝਗੜੇ ਤੋਂ ਬਾਅਦ ਦੋਹਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ ਸੀ। ਪਰ ਬਾਹਰ ਜਾਂਦੇ ਹੀ ਸਾਹਿਲ ਨੇ ਸੁਖਵਿੰਦਰ ਤੇ ਗੋਲੀਆਂ ਚਲਾ ਦਿੱਤੀ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

Youth

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਵਿਅਕਤੀ ਫਰਾਰ ਹੋ ਗਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਆਰੋਪੀ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *