ਕੇਰਲ : ਕੇਰਲ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਦੱਸ ਦਈਏ ਕਿ 17 ਸਾਲਾ ਲੜਕੀ ਨੇ ਯੂ-ਟਿਊਬ (Youtube) ਵੀਡੀਓ ਦੇਖਕੇ ਘਰ ਵਿਚ ਖੁਦ ਹੀ ਆਪਣੀ ਡਿਲੀਵਰੀ ਕਰ ਲਈ ਹੈ।ਇਹ ਘਟਨਾ ਕੇਰਲਾ ਦੇ ਮਲਪੁਰਮ ਜ਼ਿਲ੍ਹੇ ਦੀ ਹੈ,ਜਿਥੇ ਲੜਕੀ ਨੇ 20 ਅਕਤੂਬਰ ਨੂੰ ਬੱਚੀ ਨੂੰ ਜਨਮ ਦਿੱਤਾ ਸੀ।ਦਰਅਸਲ ਮੀਡੀਆ ਰਿਪੋਰਟ ਦੇ ਅਨੁਸਾਰ,ਬੱਚੇ ਨੂੰ ਜਨਮ ਦੇਣ ਤੋਂ ਬਾਅਦ ਲੜਕੀ ਨੇ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ ਸੀ।
Also Read : ਡਿਪਟੀ CM ਰੰਧਾਵਾ ਵਲੋਂ ਪੁਲਿਸ ਨਾਕਿਆਂ ਦੀ ਅਚਨਚੇਤ ਚੈਕਿੰਗ, 3 ਮੁਲਾਜ਼ਮ ਮੁਅੱਤਲ
ਜਾਣਕਾਰੀ ਮੁਤਾਬਿਕ ਲੜਕੀ ਦੀ ਮਾਂ ਨੂੰ ਦਿਖਾਈ ਨਹੀਂ ਦਿੰਦਾ ਹੈ।ਡਿਲੀਵਰੀ ਦੇ ਬਾਅਦ ਤਿੰਨ ਦਿਨਾਂ ਤਕ ਕਮਰੇ ਦੇ ਅੰਦਰ ਰਹਿਣ ਦੀ ਵਜ੍ਹਾ ਨਾਲ ਲੜਕੀ ਨੂੰ ਇਨਫੈਕਸ਼ਨ ਹੋ ਗਈ। ਇਸ ਦੌਰਾਨ ਮਾਂ ਨੂੰ ਬੱਚੀ ਦੇ ਰੌਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਲੜਕੀ ਨੇ ਬੱਚੀ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਉਹ ਉਸਨੂੰ ਤੁਰੰਤ ਹਸਪਤਾਲ ਲੈ ਗਈ।ਜਿਥੇ ਦੋਨਾਂ ਦਾ ਇਲਾਜ ਚਲ ਰਿਹਾ ਹੈ।ਫਿਲਹਾਲ ਦੋਨਾਂ ਦੀ ਸਥਿਤੀ ਅਜੇ ਠੀਕ ਹੈ।
Also Read : ਅੱਜ ਅਮਿਤ ਸ਼ਾਹ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ, ਕਿਸਾਨ ਅੰਦੋਲਨ ‘ਤੇ ਹੋਵੇਗੀ ਚਰਚਾ !
ਲੜਕੀ ਨੇ ਦੱਸਿਆ ਕਿ ਉਸਨੂੰ ਪਤਾ ਨਹੀਂ ਸੀ ਕਿ ਕਿਵੇਂ ਡਿਲਵਰੀ ਕਰਵਾਈ ਜਾਂਦੀ ਹੈ।ਇਸ ਲਈ ਉਸਨੇ ਯੂ-ਟਿਊਬ ਦੀ ਮਦਦ ਲਈ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੂੰ ਇਹ ਸਲਾਹ ਉਸ ਵਿਅਕਤੀ ਨੇ ਦਿੱਤੀ ਜਿਸਨੇ ਉਸਨੂੰ ਗਰਭਵਤੀ ਕੀਤਾ ਸੀ।ਇਸ ਪੂਰੇ ਮਾਮਲੇ ਦਾ ਖੁਲਾਸਾ ਖੁਦ ਉਸ ਲੜਕੀ ਨੇ ਕੀਤਾ,ਜੋ ਬੇਹੱਦ ਹੀ ਹੈਰਾਨ ਕਰਨ ਵਾਲਾ ਹੈ।
Also Read : ਟਿਕਰੀ ਬਾਰਡਰ ਹਾਦਸੇ ‘ਤੇ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ, ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਆਖੀ ਇਹ ਗੱਲ
ਪੁਲਿਸ ਦੇ ਮੁਤਾਬਿਕ ਲੜਕੀ ਅਤੇ ਉਸਦੇ ਬੱਚੇ ਦੀ ਦੇਖਭਾਲ ਅਰੋਪੀ ਦਾ ਪਰਿਵਾਰ ਕਰ ਰਿਹਾ ਹੈ।ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਘਰ ਦੇ ਲੋਕਾਂ ਨੇ ਕੁਝ ਦੂਜੀ ਪਲੈਨਿੰਗ ਤਾਂ ਨਹੀਂ ਕੀਤ ਸੀ।ਪੁਲਿਸ ਨੇ ਦੱਸਿਆ ਕਿ ਬਲਾਤਕਾਰ ਅਤੇ ਗਰਭਵਤੀ ਕਰਨ ਵਾਲੇ 21 ਸਾਲਾ ਵਿਅਕਤੀ ਨੂੰ ਪੋਕਸੋ ਐਕਟ ਤਹਿਤ ਅਤੇ ਆਈਪੀਸੀ ਦੀ ਧਾਰਾ 376 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਲੜਕੀ ਅਤੇ ਲੜਕੇ ਵਿਚ ਪ੍ਰੇਮ ਸੰਬੰਧ ਚੱ ਰਿਹਾ ਸੀ ਅਤੇ ਲੜਕੀ ਦੀ 18 ਸਾਲ ਦੀ ਉਮਰ ਹੋਣ ‘ਤੇ ਦੋਨਾਂ ਦੀ ਵਿਆਹ ਕਰਵਾਉਣ ਦੀ ਯੋਜਨਾ ਸੀ।



