15 years of cinema : ਫਰਹਾਨ ਅਖ਼ਤਰ ਨੇ ਸਾਂਝੀਆਂ ਕੀਤੀਆਂ ‘Zindagi Na Milegi Dobara’ ਦੀਆਂ ਅਣਦੇਖੀਆਂ ਤਸਵੀਰਾਂ, ਯਾਦ ਕੀਤੇ ਪੁਰਾਣੇ ਦਿਨ

ਮੁੰਬਈ : ਬਾਲੀਵੁੱਡ ਦੀ ਸਭ ਤੋਂ ਚਰਚਿਤ ਅਤੇ ਸਫ਼ਲ ਫ਼ਿਲਮਾਂ ਵਿੱਚੋਂ ਇੱਕ Zindagi Na Milegi Dobara ਦੀ ਰਿਲੀਜ਼ ਨੂੰ ਅੱਜ ਪੂਰੇ 15 ਸਾਲ ਹੋ ਚੁੱਕੇ…

ਬਾਲੀਵੁੱਡ ਦੀ ਸਭ ਤੋਂ ਚਰਚਿਤ ਅਤੇ ਸਫ਼ਲ ਫ਼ਿਲਮਾਂ ਵਿੱਚੋਂ ਇੱਕ Zindagi Na Milegi Dobara ਦੀ ਰਿਲੀਜ਼ ਨੂੰ ਅੱਜ ਪੂਰੇ 15 ਸਾਲ ਹੋ ਚੁੱਕੇ ਹਨ।

ਮੁੰਬਈ : ਬਾਲੀਵੁੱਡ ਦੀ ਸਭ ਤੋਂ ਚਰਚਿਤ ਅਤੇ ਸਫ਼ਲ ਫ਼ਿਲਮਾਂ ਵਿੱਚੋਂ ਇੱਕ Zindagi Na Milegi Dobara ਦੀ ਰਿਲੀਜ਼ ਨੂੰ ਅੱਜ ਪੂਰੇ 15 ਸਾਲ ਹੋ ਚੁੱਕੇ ਹਨ। ਇਸ ਖ਼ਾਸ ਮੌਕੇ ‘ਤੇ ਫ਼ਿਲਮ ਦੇ ਅਦਾਕਾਰ ਅਤੇ ਨਿਰਦੇਸ਼ਕ ਫਰਹਾਨ ਅਖ਼ਤਰ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੀਆਂ ਕਈ ਬੈਕਸਟੇਜ (BTS) ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਬੈਕਸਟੇਜ ਤਸਵੀਰਾਂ ‘ਚ ਦਿਖੀ ਸਿਤਾਰਿਆਂ ਦੀ ਖ਼ਾਸ ਬੌਂਡਿੰਗ

ਫਰਹਾਨ ਅਖ਼ਤਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਫ਼ਿਲਮ ਦੀ ਸਟਾਰ ਕਾਸਟ— ਰਿਤਿਕ ਰੋਸ਼ਨ, ਅਭੈ ਦਿਓਲ, ਕੈਟਰੀਨਾ ਕੈਫ਼, ਕਲਕੀ ਕੋਚਲਿਨ ਅਤੇ ਖ਼ੁਦ ਫਰਹਾਨ ਅਖ਼ਤਰ ਮਸਤੀ ਦੇ ਰੌਂਅ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਖ਼ੂਬਸੂਰਤ ਯਾਦਾਂ ਨੂੰ ਸਾਂਝਾ ਕਰਦਿਆਂ ਫਰਹਾਨ ਨੇ ਕੈਪਸ਼ਨ ਵਿੱਚ ਲਿਖਿਆ, “15 ਸਾਲ, ਹੁਣ ਵੀ ਹਰ ਪਲ ਦਾ ਭਰਪੂਰ ਆਨੰਦ ਲੈ ਰਿਹਾ ਹਾਂ। ਫ਼ਿਲਮ ਦੇ 15 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹਾਂ।”

ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਵੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਵਿਨੀਤ ਕੁਮਾਰ ਸਿੰਘ ਨੇ ਫ਼ਿਲਮ ਨੂੰ ‘ਸਦਾਬਹਾਰ ਕਲਾਸਿਕ’ ਦੱਸਿਆ, ਜਦਕਿ ਰੋਹਿਤ ਸਰਾਫ਼ ਨੇ ਲਿਖਿਆ ਕਿ ਇਹ ਫ਼ਿਲਮ ਅੱਜ ਵੀ ਓਨੀ ਹੀ ਪ੍ਰਭਾਵਸ਼ਾਲੀ ਲੱਗਦੀ ਹੈ।

ਸਪੇਨ ਦੇ ਰੋਡ ਟ੍ਰਿਪ ‘ਤੇ ਆਧਾਰਿਤ ਸੀ ਕਹਾਣੀ

ਜ਼ੋਯਾ ਅਖ਼ਤਰ ਦੇ ਨਿਰਦੇਸ਼ਨ ਅਤੇ ਫਰਹਾਨ ਅਖ਼ਤਰ ਦੇ ਸਹਿਯੋਗ ਨਾਲ ਬਣੀ ਇਹ ਰੋਡ ਕਾਮੇਡੀ-ਡਰਾਮਾ ਫ਼ਿਲਮ 15 ਜੁਲਾਈ 2011 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਦੀ ਕਹਾਣੀ ਤਿੰਨ ਬਚਪਨ ਦੇ ਦੋਸਤਾਂ— ਅਰਜੁਨ, ਕਬੀਰ ਅਤੇ ਇਮਰਾਨ ਦੇ ਦੁਆਲੇ ਘੁੰਮਦੀ ਹੈ, ਜੋ ਸਪੇਨ ਵਿੱਚ ਇੱਕ ਰੋਡ ਟ੍ਰਿਪ ‘ਤੇ ਜਾਂਦੇ ਹਨ। ਇਸ ਸਫ਼ਰ ਦੌਰਾਨ ਉਹ ਨਾ ਸਿਰਫ਼ ਆਪਣੇ ਡਰ ‘ਤੇ ਕਾਬੂ ਪਾਉਣਾ ਸਿੱਖਦੇ ਹਨ, ਬਲਕਿ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰਦੇ ਹਨ।

ਸੁਪਰਹਿੱਟ ਸੰਗੀਤ ਅਤੇ ਜਾਵੇਦ ਅਖ਼ਤਰ ਦੀ ਸ਼ਾਇਰੀ ਨੇ ਜਿੱਤਿਆ ਸੀ ਦਿਲ

ਦਰਸ਼ਕਾਂ ਦੇ ਨਾਲ-ਨਾਲ ਫ਼ਿਲਮ ਸਮੀਖਿਅਕਾਂ ਨੇ ਵੀ ਇਸ ਫ਼ਿਲਮ ਦੇ ਖ਼ੂਬਸੂਰਤ ਦ੍ਰਿਸ਼ਾਂ, ਸ਼ਾਨਦਾਰ ਗੀਤਾਂ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੀ ਰੱਜ ਕੇ ਸ਼ਲਾਘਾ ਕੀਤੀ ਸੀ। ਖ਼ਾਸ ਕਰਕੇ ਫ਼ਿਲਮ ਦੇ ਬੈਕਗ੍ਰਾਊਂਡ ਵਿੱਚ ਚੱਲਣ ਵਾਲੀਆਂ ਜਾਵੇਦ ਅਖ਼ਤਰ ਦੀਆਂ ਲਿਖੀਆਂ ਕਵਿਤਾਵਾਂ ਨੇ ਲੋਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ, ਜੋ ਅੱਜ 15 ਸਾਲਾਂ ਬਾਅਦ ਵੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Bollywood worried about Sonam Wangchuk’s health: ਜ਼ੀਨਤ ਅਮਾਨ, ਸ਼ਬਾਨਾ ਆਜ਼ਮੀ ਸਹਿਤ ਕਈ ਹਸਤੀਆਂ ਨੇ ਭੁੱਖ ਹੜਤਾਲ ਖ਼ਤਮ ਕਰਨ ਦੀ ਕੀਤੀ ਅਪੀਲ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *