12 ਸਾਲਾਂ ਲੜਕੀ ਦਾ ਨਹਿਲਾਇਆ ਜਾ ਰਿਹਾ ਸੀ ਮ੍ਰਿਤਕ ਸਰੀਰ, ਅਚਾਨਕ ਹੋ ਗਈ ਜਿਊਂਦੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇੰਡੋਨੇਸ਼ੀਆ ਤੋਂ ਇਕ ਅਜਿਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜੋ ਕਿ ਉੱਥੋਂ ਦੀ ਲੋਕਲ ਮੀਡੀਆ ਦੇ ਨਾਲ-ਨਾਲ ਅੰਤਰਰਾਸ਼ਟਰੀ ਮੀਡੀਆ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇੰਡੋਨੇਸ਼ੀਆ ਤੋਂ ਇਕ ਅਜਿਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜੋ ਕਿ ਉੱਥੋਂ ਦੀ ਲੋਕਲ ਮੀਡੀਆ ਦੇ ਨਾਲ-ਨਾਲ ਅੰਤਰਰਾਸ਼ਟਰੀ ਮੀਡੀਆ ਵਿਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਘਟਨਾ ਈਸਟ ਜਾਵਾ ਦੀ ਹੈ ਜਿੱਥੇ ਇਕ 12 ਸਾਲਾਂ ਦੀ ਲੜਕੀ ਦੀ ਮੌਤ ਹੋ ਗਈ ਸੀ ਪਰ ਜਦੋਂ ਉਸ ਦੀ ਮ੍ਰਿਤਕ ਦੇਹ ਨੂੰ ਨਹਿਲਾਇਆ ਜਾ ਰਿਹਾ ਸੀ, ਉਦੋਂ ਉਹ ਜਿਊਂਦੀ ਹੋ ਗਈ। ਹਾਲਾਂਕਿ ਉਹ ਜ਼ਿਆਦਾ ਦੇਰ ਜਿਊਂਦੀ ਨਾ ਰਹਿ ਸਕੀ ਅਤੇ ਇੱਕ ਘੰਟੇ ਮਗਰੋ ਉਸ ਦੀ ਫਿਰ ਮੌਤ ਹੋ ਗਈ।

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਮ੍ਰਿਤਕ ਲੜਕੀ ਦਾ ਨਾਮ ਮਾਸਫੂਫਾਹ ਦੱਸਿਆ ਜਾ ਰਿਹਾ ਹੈ। ਲੜਕੀ ਨੂੰ 18 ਅਗਸਤ ਸ਼ਾਮ 6 ਵਜੇ ਮ੍ਰਿਤਕ ਐਲਾਨਿਆ ਗਿਆ ਸੀ। ਮ੍ਰਿਤਕ ਐਲਾਨਣ ਵਾਲੇ ਡਾਕਟਰ ਨੇ ਦੱਸਿਆ ਕਿ ਲੜਕੀ ਨੂੰ ਕਰੋਨਿਕ ਡਾਏਬੀਟਿਜ਼ ਦੀ ਸਮੱਸਿਆ ਸੀ ਜਿਸ ਕਰਕੇ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਮ੍ਰਿਤਕ ਘੋਸ਼ਿਤ ਕਰਨ ਦੇ ਬਾਅਦ ਸ਼ਾਮ 7 ਵਜੇ ਪਰਿਵਾਰ ਨੂੰ ਲੜਕੀ ਸੌਪ ਦਿੱਤੀ ਗਈ। ਡਾਕਟਰ ਮੁਤਾਬਕ ਲਗਭਗ ਇਕ ਘੰਟੇ ਬਾਅਦ ਫੋਨ ਆਇਆ ਕਿ ਲੜਕੀ ਜਿਊਂਦੀ ਹੈ ਅਤੇ ਉੱਠ ਕੇ ਬੈਠ ਗਈ ਹੈ। ਉਨ੍ਹਾਂ ਦੱਸਿਆ ਕਿ ”ਲੜਕੀ ਨੂੰ ਹਾਰਟ ਫੇਲੀਅਰ ਹੋਇਆ ਸੀ ਅਤੇ ਅਜਿਹਾ ਸੰਭਵ ਨਹੀਂ ਸੀ। ਕਦੇ-ਕਦੇ ਅਜਿਹਿਆਂ ਮਾਮਲਿਆਂ ਵਿਚ ਦਿਲ ਫਿਰ ਤੋਂ ਧੜਕਣ ਲੱਗ ਜਾਂਦਾ ਹੈ ਪਰ ਮ੍ਰਿਤਕ ਵਿਅਕਤੀ ਉੱਠ ਕੇ ਬੈਠ ਜਾਵੇ ਅਜਿਹਾ ਕਦੇ ਨਹੀਂ ਸੁਣਿਆ ਸੀ”। ਉੱਥੇ ਹੀ ਲੜਕੀ ਦੇ ਪਿਤਾ ਨਗਸੀਆ ਨੇ ਦੱਸਿਆ ਕਿ ”ਜਦੋਂ ਮ੍ਰਿਤਕ ਦੇਹ ਨੂੰ ਨਹਿਲਾਇਆ ਜਾ ਰਿਹਾ ਸੀ, ਉਦੋਂ ਉਸ ਦਾ ਸਰੀਰ ਗਰਮ ਹੋ ਗਿਆ ਅਤੇ ਦਿੱਲ ਧੜਕਣ ਲੱਗਿਆ। ਕੁੱਝ ਸਮੇਂ ਬਾਅਦ ਉਹ ਹਿੱਲੀ ਅਤੇ ਉੱਠ ਕੇ ਬੈਠ ਗਈ। ਸਾਰੇ ਘਬਰਾ ਗਏ ਪਰ ਉਹ ਆਪਣੀ ਮਾਂ ਨੂੰ ਕੁੱਝ ਕਹਿਣ ਲੱਗੀ। ਇਸ ਤੋਂ ਬਾਅਦ ਉਹ ਲੇਟ ਗਈ ਅਤੇ ਡਾਕਟਰ ਨੂੰ ਬੁਲਾਇਆ ਗਿਆ”। ਰਿਪੋਰਟ ਮੁਤਾਬਕ ਡਾਕਟਰਾਂ ਨੇ ਉਸ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਪਰ ਇੱਕ ਘੰਟੇ ਬਾਅਦ ਉਸ ਦੀ ਫਿਰ ਮੌਤ ਹੋ ਗਈ।

Leave a Reply

Your email address will not be published. Required fields are marked *