101 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਨੂੰ ਹਰਾ ਠੀਕ ਹੋਇਆ ਬਜ਼ੁਰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਦੁਨੀਆਂ ਦੇ 5 ਲੱਖ ਤੋਂ ਜਿਆਦਾ ਲੋਕ ਹੁਣ ਤੱਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਦੁਨੀਆਂ ਦੇ 5 ਲੱਖ ਤੋਂ ਜਿਆਦਾ ਲੋਕ ਹੁਣ ਤੱਕ ਇਸ ਬੀਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ ਜਦਕਿ ਇਹ ਬੀਮਾਰੀ 26 ਹਜ਼ਾਰ ਲੋਕਾਂ ਦੀ ਜਾਨ ਵੀ ਲੈ ਚੁੱਕੀ ਹੈ ਪਰ ਉੱਥੇ ਹੀ ਇਟਲੀ ਵਿਚ ਇਕ 101 ਸਾਲਾਂ ਕੋਰੋਨਾ ਪੀੜਤ ਬਜ਼ੁਰਗ ਨੇ ਇਸ ਮਹਾਮਾਰੀ ਨੂੰ ਹਰਾ ਦਿੱਤਾ ਹੈ ਅਤੇ ਉਹ ਕੋਰੋਨਾ ਤੋਂ ਬਿਲਕੁੱਲ ਮੁਕਤ ਹੋ ਗਏ ਹਨ।

ਦਰਅਸਲ ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਸੱਭ ਤੋਂ ਵੱਧ ਕਹਿਰ ਇਟਲੀ ਵਿਚ ਮਚਾਇਆ ਹੈ ਪਿਛਲੇ 24 ਘੰਟਿਆਂ ਵਿਚ ਉੱਥੇ 900 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ ਪਰ ਇਨ੍ਹਾਂ ਸਭਨਾ ਵਿਚਾਲੇ ਇਟਲੀ ਤੋਂ ਇਕ ਚੰਗੀ ਖਬਰ ਵੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਟਲੀ ਦੇ ਰੋਮੀਨੀ ਸ਼ਹਿਰ ਵਾਸੀ 101 ਸਾਲਾਂ ਮਿਸਟਰ ਪੀ(ਬਦਲਿਆ ਹੋਇਆ ਨਾਮ) ਵਿਚ ਕੋਰੋਨਾ ਵਾਇਰਸ ਸਰਕਰਾਤਮਕ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਇਨਫਰਮ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।

ਮਿਸਟਰ ਪੀ ਦੁਆਰਾ ਮਹਾਮਾਰੀ ਕੋਰੋਨਾ ਵਾਇਰਸ ਨੂੰ ਹਰਾਉਣ ਤੋਂ ਬਾਅਦ ਸ਼ਹਿਰ ਦੇ ਮੇਅਰ ਗਲੋਰਿਆ ਲਿਸੀ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਮਿਸਟਰ ਪੀ ਦੇ ਠੀਕ ਹੋਣ ਤੋਂ ਬਾਅਦ ਇਕ ਨਵੀਂ ਸੂਰਜ ਦੀ ਕਿਰਨ ਵਿਖਾਈ ਦਿੱਤੀ ਹੈ। ਦਰਅਸਲ ਮਿਸਟਰ ਪੀ ਦੇ ਠੀਕ ਹੋਣ ਨੂੰ ਇਕ ਵੱਡੀ ਕਾਮਯਾਬੀ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਨਾਲ ਪੀੜਤ ਜਿਆਦਾਤਰ ਬਜ਼ੁਰਗ ਦਮ ਤੋੜ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ 1918 ਵਿਚ ਜਦੋਂ ਮਿਸਟਰ ਪੀ ਆਪਣੀ ਮਾਂ ਦੀ ਕੁੱਖ ਵਿਚ ਸੀ ਤਾਂ ਉਦੋਂ ਵੀ ਉਨ੍ਹਾਂ ਨੂੰ ਦੀ ਮਾਂ ਨੂੰ ਉਸ ਵੇਲੇ ਦੀ ਖਤਰਨਾਕ ਬੀਮਾਰੀ ਫੈਲੀ ਫਲੂ ਹੋ ਗਈ ਸੀ ਪਰ ਉਸ ਵੇਲੇ ਵੀ ਮਿਸਟਰ ਪੀ ਸੁਰੱਖਿਅਤ ਬਚ ਗਏ ਸਨ।

Leave a Reply

Your email address will not be published. Required fields are marked *