ਤਾਮਿਲਨਾਡੂ ਦੇ ਚਿੜੀਆਘਰ ਵਿਚ ਕੋਰੋਨਾ ਕਾਰਣ 1 ਹੋਰ ਸ਼ੇਰ ਦੀ ਮੌਤ

ਚੇਨੈ (ਇੰਟ.)- ਤਾਮਿਲਨਾਡੂ (Tamilnadu) ਵਿਚ ਚੇਨੈ ਨੇੜੇ ਵੰਦਾਲੁਰ ਵਿਚ ਸਥਿਤ ਅਰਿਗਨਾਰ ਅੰਨਾ ਪ੍ਰਾਣੀ ਉਧਾਨ (ਏ.ਏ.ਜ਼ੈੱਡ.ਪੀ.) ਵਿਚ ਇਕ ਹੋਰ ਸ਼ੇਰ (Lion) ਦੀ ਸਾਰਸ-ਕੋਵ-2 (Covid 19) ਨਾਲ…

ਚੇਨੈ (ਇੰਟ.)- ਤਾਮਿਲਨਾਡੂ (Tamilnadu) ਵਿਚ ਚੇਨੈ ਨੇੜੇ ਵੰਦਾਲੁਰ ਵਿਚ ਸਥਿਤ ਅਰਿਗਨਾਰ ਅੰਨਾ ਪ੍ਰਾਣੀ ਉਧਾਨ (ਏ.ਏ.ਜ਼ੈੱਡ.ਪੀ.) ਵਿਚ ਇਕ ਹੋਰ ਸ਼ੇਰ (Lion) ਦੀ ਸਾਰਸ-ਕੋਵ-2 (Covid 19) ਨਾਲ ਬੁੱਧਵਾਰ ਸਵੇਰੇ ਮੌਤ ਹੋ ਗਈ। 12 ਸਾਲਾ ਏਸ਼ੀਆਈ ਨਰ ਸ਼ੇਰ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਏ.ਏ.ਜ਼ੈੱਡ.ਪੀ ਦੇ ਉਪ ਨਿਰਦੇਸ਼ਕ ਨੇ ਕਿਹਾ ਕਿ ਪਥਬਨਾਥਨ ਨਾਂ ਦੇ ਸ਼ੇਰ ਨੂੰ ਉਘਾਨ ਦੇ ਸਫਾਰੀ ਖੇਤਰ ਵਿਚ ਰੱਖਿਆ ਗਿਆ ਸੀ। ਉਪ ਨਿਰਦੇਸ਼ਕ ਨੇ ਇਕ ਬਿਆਨ ਵਿਚ ਦੱਸਿਆ ਕਿ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ (ਐੱਨ.ਆਈ.ਐੱਚ.ਐੱਸ.ਏ.ਡੀ.) ਭੋਪਾਲ ਦੀ ਰਿਪੋਰਟ ਮੁਤਾਬਕ, ਇਸ ਸ਼ੇਰ ਦੇ ਨਮੂਨਿਆਂ ਵਿਚ ਸਾਰਸ-ਕੋਵ-2 ਦਾ ਇਨਫੈਕਸ਼ਨ ਮਿਲਿਆ ਸੀ।

Another lion dies of Covid-19 in Tamil Nadu zoo | Deccan Herald

ਇਹ ਵੀ ਪੜ੍ਹੋ- ਮਿਲਖਾ ਸਿੰਘ ਦੀ ਸਿਹਤ ਵਿਚ ਹੋਇਆ ਸੁਧਾਰ, ਆਈ.ਸੀ.ਯੂ. ਵਿਚੋਂ ਕੀਤਾ ਗਿਆ ਸ਼ਿਫਟ

3 ਜੂਨ ਤੋਂ ਹੀ ਸ਼ੇਰ ਦਾ ਇਲਾਜ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ 3 ਜੂਨ ਨੂੰ ਹੀ ਚਿੜੀਆਘਰ ਵਿਚ ਨੀਲਾ ਨਾਂ ਦੀ ਸ਼ੇਰਨੀ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਪਸ਼ੂਆਂ ਵਿਚ ਇਸ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਤੋਂ ਚਿੜੀਆਘਰ ਮੈਨੇਜਮੈਂਟ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਹੋਰ ਜਾਨਵਰਾਂ ਤੱਕ ਇਸ ਵਾਇਰਸ ਦਾ ਪ੍ਰਸਾਰ ਨਾ ਹੋਵੇ। ਜਾਨਵਰਾਂ ਦੇ ਪਿੰਜਰੇ ਇਨਫੈਕਸ਼ਨ ਮੁਕਤ ਕੀਤੇ ਜਾ ਰਹੇ ਹਨ ਅਤੇ ਮੁਲਾਜ਼ਮਾਂ ਲਈ ਪੀ.ਪੀ.ਈ. ਕਿੱਟ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਸਰਕਾਰ ਖਿਲਾਫ ਹੱਲਾ ਬੋਲ : ਬਿਲਡਿੰਗ ‘ਤੇ ਚੜ੍ਹੇ ਅਧਿਆਪਕਾਂ ‘ਚੋਂ ਇਕ ਨੇ ਪੈਟਰੋਲ ਪਾ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Leave a Reply

Your email address will not be published. Required fields are marked *