ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਕੈਂਟਰ ਦੀ ਟਰਾਲੇ ਨਾਲ ਭਿਆਨਕ ਟੱਕਰ, 1 ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਸਥਿਤ ਗੰਦੇ ਨਾਲੇ ਨੇੜੇ ਇਕ ਫਲਾਂ ਦੇ ਭਰੇ ਕੈਂਟਰ ਦੀ ਟਰਾਲੇ ਨਾਲ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਸਥਿਤ ਗੰਦੇ ਨਾਲੇ ਨੇੜੇ ਇਕ ਫਲਾਂ ਦੇ ਭਰੇ ਕੈਂਟਰ ਦੀ ਟਰਾਲੇ ਨਾਲ ਭਿਆਨਕ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  ਇਹ ਟੱਕਰ ਇਹਨੀ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ।

Accident

ਮਿਲੀ ਜਾਣਕਾਰੀ ਦੇ ਅਨੁਸਾਰ ਕੈਂਟਰ ਚਾਲਕ ਫਲਾਂ ਨਾਲ ਭਰਿਆ ਕੈਂਟਰ ਦਿੱਲੀ  ਤੋਂ ਸੰਗਰੂਰ, ਰਾਮਪੂਰਾ ਫੂਲ ਬਠਿੰਡਾ ਆਦਿ ਦੀਆਂ ਮੰਡੀਆਂ ਚ ਲੈਕੇ ਜਾ ਰਿਹਾ ਸੀ। ਪਰ ਅਚਾਨਕ ਹੀ ਰਸਤੇ ਚ ਕੈਂਟਰ ਚਾਲਕ ਬੇਕਾਬੂ ਹੋ ਗਿਆ ਜਿਸ ਕਾਰਨ ਸੜ੍ਹਕ ਕਿਨਾਰੇ ਖੜੇ ਟਰਾਲੇ ਚ ਜਾ ਵੱਜਾ। ਜਿਸ ਕਾਰਨ ਇਸ ਹਾਦਸੇ ਚ ਇਕ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜਖਮੀ ਦੱਸਿਆ ਜਾ ਰਿਹਾ ਹੈ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *