ਕੇਂਦਰ ਸਰਕਾਰ ਨੇ ਗਰੀਬਾਂ ਦੀ ਮਦਦ ਲਈ ਐਲਾਨਿਆਂ 1.70 ਲੱਖ ਕਰੋੜ ਰੁਪਏ ਦਾ ਪੈਕੇਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਕਰਕੇ ਡਿੱਗਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਗਰੀਬਾਂ ਦੀ ਮਦਦ ਕਰਨ ਦੇ ਲਈ ਅੱਜ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਕਰਕੇ ਡਿੱਗਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਗਰੀਬਾਂ ਦੀ ਮਦਦ ਕਰਨ ਦੇ ਲਈ ਅੱਜ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪ੍ਰਧਾਨਮੰਤਰੀ ਗਰੀਬ ਕਲਿਆਣ ਯੋਜਨਾ ਅਧੀਨ 1.70 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ ਜਿਸ ਵਿਚ ਕਿਸਾਨਾਂ, ਮਨਰੇਗਾ, ਗਰੀਬ ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅਪਹਾਜ਼ਾਂ ਦੀ ਸਹਾਇਤਾ ਕੀਤੀ ਜਾਵੇਗੀ।

Image result for nirmala sitharaman

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੁਆਰਾ ਕੀਤਾ ਗਏ ਐਲਾਨ- 

-ਕੋਈ ਵੀ ਵਿਅਕਤੀ ਬਿਨਾਂ ਭੋਜਨ ਦੇ ਨਾ ਰਹੇ ਇਸ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧਿਨ ਹਰ ਵਿਅਕਤੀ ਨੂੰ ਅਗਲੇ ਤਿੰਨ ਮਹੀਨਿਆਂ ਤੱਕ 5 ਕਿਲੋਂ ਮੁਫਤ ਚੋਲ ਅਤੇ ਕਣਕ ਨਾਲ ਹੀ ਇਕ ਕਿਲੋ ਦਾਲ ਵੀ ਦਿੱਤੀ ਜਾਵੇਗੀ।

-ਕੋਰੋਨਾ ਨੂੰ ਹਰਾਉਣ ਲਈ ਦਿਨ ਰਾਤ ਇਕ ਕਰਨ ਵਾਲੇ ਡਾਕਟਰੀ ਖੇਤਰ ਵਿਚ 50 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਦਿੱਤਾ ਜਾਵੇਗਾ।

-ਬਜ਼ੁਰਗ, ਵਿਧਵਾਂ ਔਰਤਾਂ  ਅਤੇ ਅਪਹਾਜਾਂ ਨੂੰ ਤਿੰਨ ਮਹੀਨਿਆ ਤੱਕ ਇਕ-ਇਕ ਹਜਾਰ ਰੁਪਏ ਵਾਧੂ ਦਿੱਤੇ ਜਾਣਗੇ ਜਿਸ ਦਾ ਤਿੰਨ ਕਰੋੜ ਲੋਕਾਂ ਨੂੰ ਲਾਭ ਹੋਵੇਗਾ ਅਤੇ ਇਹ ਰਾਸ਼ੀ ਦੋ ਕਿਸਤਾਂ ਵਿਚ ਦਿੱਤੀ ਜਾਵੇਗੀ।

-ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਕਿਸਾਨਾਂ ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ 6 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਵੇਗੀ ਜਿਸ ਨਾਲ 8.69 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ।

-ਮਨਰੇਗਾ ਅਧੀਨ ਕੰਮ ਕਰਦੇ ਮਜ਼ਦੂਰਾਂ ਦੀ ਦਿਹਾੜੀ  ਸਰਕਾਰ ਨੇ ਵਧਾ ਕੇ 182 ਤੋਂ 202 ਰੁਪਏ ਕਰ ਦਿੱਤੀ ਹੈ।

-ਉਜਵਲਾ ਯੋਜਨਾ ਅਧੀਨ ਅੱਠ ਕਰੋੜ ਮਹਿਲਾਵਾਂ ਲਾਭਪਾਤਰੀਆਂ ਨੂੰ ਤਿੰਨ ਮਹੀਨੇ ਤੱਕ ਮੁਫ਼ਤ ਸਿਲੈਂਡਰ ਦਿੱਤਾ ਜਾਵੇਗਾ।

-ਮਹਿਲਾ ਜਨ-ਧਨ ਖਾਤਾਧਾਰਕਾਂ ਨੂੰ ਤਿੰਨ ਮਹੀਨਿਆਂ ਤੱਕ 500 ਰੁਪਏ ਪ੍ਰਤੀ ਮਹੀਨਾ ਰਾਸ਼ੀ ਦਿੱਤੀ ਜਾਵੇਗੀ ਜਿਸ ਦਾ ਫਾਇਦਾ 50 ਕਰੋੜ ਔਰਤਾਂ ਨੂੰ ਪਹੁੰਚੇਗਾ।

-ਦੀਨਦਿਆਲ ਯੋਜਨਾ ਅਧੀਨ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ 20 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਜੋ ਕਿ ਪਹਿਲਾਂ 10 ਲੱਖ ਰੁਪਏ ਸੀ।

-ਸੰਗਠਿਤ ਖੇਤਰ ਦੇ ਲਈ ਸਰਕਾਰ ਈਪੀਐਫ ਵਿਚ ਅਗਲੇ ਤਿੰਨ ਮਹੀਂਨੇ ਤੱਕ 12+12ਫੀਸਦੀ ਯੋਗਦਾਨ ਦੇਵੇਗੀ। ਇਹ ਲਾਭ ਉੱਥੇ ਲਾਗੂ ਹੋਵੇਗਾ ਜਿੱਥੇ 100 ਤੋਂ ਘੱਟ ਕਰਮਚਾਰੀ ਹਨ ਅਤੇ 90 ਪ੍ਰਤੀਸ਼ਤ ਕਰਮਚਾਰੀਆਂ ਨੂੰ 15 ਹਜ਼ਾਰ ਤੋਂ ਘੱਟ ਤਨਖਾਹ ਮਿਲਦੀ ਹੈ।

 

Leave a Reply

Your email address will not be published. Required fields are marked *