ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਗੁਰਦੁਆਰਾ ਸਾਹਿਬ ਉੱਤੇ ਇਸਲਾਮਿਕ ਸਟੇਟ ਦੁਆਰਾ ਕੀਤੇ ਅੱਤਵਾਦੀ ਹਮਲੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਇਸ ਹਮਲੇ ਨੂੰ ਹਮਲਾਵਰਾਂ ਦੀ ਸ਼ੈਤਾਨੀ ਮਾਨਸਿਕਤਾ ਕਰਾਰ ਦੇ ਦਿੱਤਾ ਹੈ। ਦੱਸ ਦਈਏ ਕਿ ਇਸ ਹਮਲੇ ਵਿਚ ਕੁੱਲ 27 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ।
आज काबुल में गुरुद्वारे में हुए आतंकी हमले से मन काफी दुखी है।
मैं इस हमले में मारे गए सभी लोगों के परिवारों के प्रति संवेदना व्यक्त करता हूं: PM @narendramodi
— PMO India (@PMOIndia) March 25, 2020
ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ”ਅੱਜ ਕਾਬੁਲ ‘ਚ ਗੁਰਦੁਆਰਾ ਸਾਹਿਬ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਮਨ ਕਾਫੀ ਦੁੱਖੀ ਹੈ। ਮੈ ਇਸ ਹਮਲੇ ਵਿਚ ਮਾਰੇ ਗਏ ਸਾਰੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕਰਦਾ ਹਾਂ”। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਹੈ ਕਿ ਘੱਟ ਗਿਣਤੀ ਤਬਕੇ ਦੇ ਧਾਰਮਿਕ ਅਸਥਾਨ ਉੱਤੇ ਅਜਿਹੇ ਕਾਇਰਤਾਪੂਰਣ ਹਮਲੇ ਹਮਲਾਵਰਾਂ ਦੀ ਸ਼ੈਤਾਨੀ ਮਾਨਸਿਕਤਾ ਨੂੰ ਦਰਸਾਉਂਦੇ ਹਨ।
United States condemns the horrific ISIS-K claimed attack on a Sikh temple&community centre in Kabul this morning which took lives of more than 2 dozens innocent people. Afghan people deserve a future free from ISIS-K & other terrorist activity: US Secretary of State Mike Pompeo pic.twitter.com/iG4FR8MYfB
— ANI (@ANI) March 25, 2020
ਉੱਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵੀ ਇਸ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਕਾਬੁਲ ਵਿਚ ਸਿੱਖਾਂ ਦੇ ਗੁਰਦੁਆਰੇ ਉੱਤੇ ਹੋਏ ਹਮਲੇ ਦੀ ਸਖਤ ਸ਼ਬਦਾ ਵਿਚ ਨਿੰਦਿਆ ਕਰਦਾ ਹੈ ਜਿਸ ਵਿਚ 2 ਦਰਜਨ ਤੋਂ ਵੱਧ ਨਿਰਦੋਸ਼ ਲੋਕ ਮਾਰੇ ਗਏ ਹਨ। ਅਫਗਾਨਿਸਤਾਨ ਦੇ ਲੋਕ ਆਈਐਸਆਈਐਸ ਅਤੇ ਹੋਰ ਅੱਤਵਾਦੀ ਗਤੀਵਿਧੀਆਂ ਤੋਂ ਮੁਕਤ ਹੋ ਕੇ ਚੰਗੇ ਭਵਿੱਖ ਦੇ ਹੱਕਦਾਰ ਹਨ।
ਦੱਸ ਦਈਏ ਕਿ ਬੀਤੇ ਦਿਨ ਕਾਬੁਲ ਦੇ ਸ਼ੋਰ ਬਜਾਰ ਵਿਚ ਮੌਜੂਦ ਗੁਰਦੁਆਰਾ ਸਾਹਿਬ ਅੰਦਰ ਕੁੱਝ ਹਥਿਆਰਬੰਦ ਅਤੇ ਆਤਮਘਾਤੀ ਹਮਲਾਵਰਾਂ ਨੇ ਦਾਖਲ ਹੋ ਕੇ ਉੱਥੇ ਮੌਜੂਦ ਲੋਕਾਂ ਉੱਤੇ ਫਾਈਰਿੰਗ ਕਰ ਦਿੱਤੀ ਸੀ ਜਿਸ ਵਿਚ 27 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੀ ਖਬਰ ਪਾ ਕੇ ਅਫਗਾਨ ਫੌਜ ਵੀ ਮੌਕੇ ਉੱਤੇ ਪਹੁੰਚ ਗਈ ਅਤੇ ਅੱਤਵਾਦੀਆਂ ਨੂੰ ਚਾਰੇ ਪਾਸਿਓ ਘੇਰ ਕੇ ਢੇਰ ਕਰ ਦਿੱਤਾ ਸੀ ਨਾਲ ਹੀ 80 ਲੋਕਾਂ ਨੂੰ ਸੁਰੱਖਿਅਤ ਬਹਾਰ ਕੱਢਿਆ ਲਿਆ ਗਿਆ ਸੀ। ਹਮਲੇ ਦੇ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ।
