ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ 14 ਸਤੰਬਰ ਸੋਮਵਾਰ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣੇ ਵਾਲੇ ਸਾਂਸਦਾਂ ਦਾ ਐਤਵਾਰ ਨੂੰ ਕੋਰੋਨਾ ਟੈਸਟ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਉਨ੍ਹਾਂ ਨੂੰ ਹੀ ਸੈਸ਼ਨ ਵਿਚ ਹਿੱਸਾ ਲੈਣ ਦੀ ਆਗਿਆ ਹੈ। ਉੱਥੇ ਹੀ ਅੱਜ ਸੱਭ ਤੋਂ ਪਹਿਲਾਂ ਲੋਕਸਭਾ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਨੂੰ ਇੱਕ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
#WATCH: I believe that all members of the Parliament will give an unequivocal message that the country stands with our soldiers: Prime Minister Narendra Modi #MonsoonSession pic.twitter.com/GubB0uHkUg
— ANI (@ANI) September 14, 2020
ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨੂੰ ਸੰਬੋਧਿਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ”ਸੰਸਦ ਦਾ ਇਜਲਾਸ ਇਕ ਵਿਸ਼ੇਸ਼ ਵਾਤਾਵਰਣ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ, ਕੋਰੋਨਾ ਵੀ ਹੈ ਅਤੇ ਫਰਜ਼ ਵੀ ਹੈ। ਸਾਂਸਦਾਂ ਨੇ ਫਰਜ਼ ਦਾ ਰਸਤਾ ਚੁਣਿਆ। ਮੈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਸ ਵਾਰ ਲੋਕਾਸਭਾ-ਰਾਜਸਭਾ ਦੀ ਕਾਰਵਾਈ ਇਕ ਦਿਨ ਵਿਚ ਵੱਖ-ਵੱਖ ਸਮੇਂ ਉੱਤੇ ਹੋਵੇਗੀ। ਸੰਸਦ ਦੀ ਕਾਰਵਾਈ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਚੱਲੇਗੀ। ਸਾਰੇ ਸਾਂਸਦਾਂ ਨੇ ਇਸ ਨੂੰ ਸਵੀਕਾਰ ਕੀਤਾ ਹੈ। ਜਦੋਂ ਤੱਕ ਕੋਈ ਦਵਾਈ ਨਹੀਂ , ਉਦੋਂ ਤੱਕ ਕੋਈ ਢਲਾਈ ਨਹੀਂ। ਅਸੀ ਚਾਹੁੰਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਜਲਦੀ ਤੋਂ ਜਲਦੀ ਵੈਕਸੀਨ ਵਿਕਸਤ ਹੋਵੇ ਸਾਡੇ ਵਿਗਿਆਨਕ ਸਫਲ ਹੋਣ ਅਤੇ ਅਸੀ ਇਸ ਸਮੱਸਿਆ ਤੋਂ ਸਾਰਿਆਂ ਨੂੰ ਬਾਹਰ ਕੱਢਣ ਵਿਚ ਸਫਲ ਹੋਣ। ਮੈਨੂੰ ਵਿਸ਼ਵਾਸ ਹੈ ਕਿ ਸਾਰੇ ਮੈਂਬਰ ਮਿਲ ਕੇ ਸੰਦੇਸ਼ ਦੇਣਗੇ ਕਿ ਪੂਰਾ ਦੇਸ਼ ਜਵਾਨਾਂ ਨਾਲ ਖੜ੍ਹਿਆ ਹੈ ਜੋ ਸਰਹੱਦ ਉੱਤੇ ਡੱਟ ਕੇ ਮਾਂ ਭੂਮੀ ਦੀ ਰੱਖਿਆ ਕਰ ਰਹੇ ਹਨ”।
#MonsoonSession of the Parliament begins. pic.twitter.com/d3CfaQT9v1
— ANI (@ANI) September 14, 2020
ਉੱਥੇ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸੱਭ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਹੈ। ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਪ੍ਰਣਾਬ ਮੁਖਰਜੀ ਇਕ ਸਫਲ ਸਪੀਕਰ ਅਤੇ ਪ੍ਰਸ਼ਾਸਕ ਸਨ। ਉਨ੍ਹਾਂ ਦਾ ਗਿਆਨ ਅਤੇ ਤਜਰਬਾ ਵਿਲੱਖਣ ਸੀ। ਪ੍ਰਣਾਬ ਮੁਖਰਜੀ ਨੂੰ ਸ਼ਰਧਾਂਜ਼ਲੀ ਦੇਣ ਮਗਰੋਂ ਲੋਕਭਸਾ ਦੀ ਕਾਰਵਾਈ ਨੂੰ ਇਕ ਘੰਟੇ ਲਈ ਮੁਲਤਵੀ ਕੀਤਾ ਗਿਆ ਹੈ ਅਤੇ ਇਕ ਘੰਟੇ ਤੋਂ ਬਾਅਦ ਫਿਰ ਲੋਕਸਭਾ ਬੈਠੇਗੀ ।
