ਸੁਸ਼ਾਂਤ ਰਾਜਪੂਤ ਤੋਂ ਬਾਅਦ ਹੁਣ ਇਕ ਹੋਰ ਮਸ਼ਹੂਰ ਅਦਾਕਾਰ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਕੇਸ ਅਜੇ ਸੁਲਝਿਆ ਵੀ ਨਹੀਂ ਸੀ ਕਿ ਹੁਣ ਇਕ ਹੋਰ ਮਸ਼ਹੂਰ ਅਦਾਕਾਰ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਕੇਸ ਅਜੇ ਸੁਲਝਿਆ ਵੀ ਨਹੀਂ ਸੀ ਕਿ ਹੁਣ ਇਕ ਹੋਰ ਮਸ਼ਹੂਰ ਅਦਾਕਾਰ ਨੇ ਫਾਹਾ ਲੈ ਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵੀਦਾ ਕਹਿ ਦਿਤਾ ਹੈ। ਦਰਅਸਲ ਜਾਣੇ-ਪਹਿਚਾਣੇ ਟੀਵੀ ਅਦਾਕਾਰ ਸਮੀਰ ਸ਼ਰਮਾ ਨੇ ਮੁੰਬਈ ਸਥਿਤ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ ਹੈ।

Kahaani Ghar Ghar Ki and Yeh Rishtey Hain Pyaar Ke actor Sameer ...

ਦੱਸਿਆ ਜਾ ਰਿਹਾ ਹੈ ਕਿ 44 ਸਾਲਾਂ ਸਮੀਰ ਸ਼ਰਮਾ ਦੀ ਲਾਸ਼ ਉਨ੍ਹਾਂ ਦੇ ਮਲਾਡ ਪੱਛਮੀ ਸਥਿਤ ਨੇਹਾ ਸੀਚੀਐਸ ਅਪਾਰਟਮੈਂਟ ਵਿਚ ਲਟਕਦੀ ਮਿਲੀ ਹੈ ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਦੱਸਿਆ ਹੈ ਕਿ ਸਮੀਰ ਨੇ ਇਸ ਸਾਲ ਫਰਵਰੀ ਵਿਚ ਹੀ ਅਪਾਰਟਮੈਂਟ ਕਿਰਾਏ ਉੱਤੇ ਲਿਆ ਸੀ ਅਤੇ ਬੁੱਧਵਾਰ ਦੇਰ ਰਾਤ ਗਾਰਡ ਨੇ ਡਿਊਟੀ ਦੌਰਾਨ ਸਮੀਰ ਦੀ ਲਾਸ਼ ਨੂੰ ਰਸੋਈ ਵਿਚ ਪੱਖੇ ਨਾਲ ਲਟਕਦੇ ਹੋਏ ਵੇਖਿਆ ਹੈ। ਪੁਲਿਸ ਨੂੰ ਮੌਕੇ ਤੋਂ ਕਈ ਸੁਸਾਇਡ ਨੋਟ ਤਾਂ ਨਹੀਂ ਬਰਾਮਦ ਹੋਇਆ ਪਰ ਪੂਰੇ ਘਰ ਨੂੰ ਖੰਗਾਲਿਆ ਜਾ ਰਿਹਾ ਹੈ।ਪੁਲਿਸ ਮੁਤਾਬਕ ਇਸ ਮਾਮਲੇ ਵਿਚ ਐਕਸੀਡੈਂਟਲ ਡੈਥ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਸਮੀਰ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।  ਦੱਸ ਦਈਏ ਕਿ ਸਮੀਰ ਕਈ ਟੀਵੀ ਸੀਰੀਅਲਜ਼ ਦੇ ਵਿਚ ਕੰਮ ਕਰ ਚੁੱਕੇ ਹਨ। ਉਹ, ਕਿਉਂਕਿ ਸਾਸ ਬੀ ਕਬੀ ਬਹੂ ਥੀ, ਕਹਾਣੀ ਗਰ-ਗਰ ਕੀ, ਯੇ ਰਿਸ਼ਤਾ ਹੈ ਪਿਆਰ ਕਾ, ਲੈਫਟ ਰਾਈਟ ਲੈਫਟ, ਜਯੋਤ, 2612, ਵੀਰਾਨਗਲੀ ਅਤੇ ਇਸ ਪਿਆਰ ਕੋ ਕਿਆ ਨਾਮ ਦੂ ਵਰਗੇ ਸੀਰੀਅਲਜ਼ ਵਿਚ ਨਜ਼ਰ ਆ ਚੁੱਕੇ ਹਨ। ਉਹ ਦਿੱਲੀ ਦੇ ਰਹਿਣ ਵਾਲੇ ਸਨ ਅਤੇ ਮੁੰਬਈ ਵਿਚ ਆਪਣਾ ਐਕਟਿੰਗ ਦਾ ਸੁਪਨਾ ਲੈ ਕੇ ਗਏ ਸਨ ਜੋ ਕਿ ਪੂਰਾ ਵੀ ਹੋਇਆ ਸੀ।

Leave a Reply

Your email address will not be published. Required fields are marked *