ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ਚ ਫਤਿਹਵੀਰ ਦੀ ਮੌਤ ਦੇ ਕਾਰਨ ਲੋਕਾਂ ਵੱਲੋਂ ਦੁਖ ਪ੍ਰਗਟ ਕੀਤੀ ਜਾ ਰਿਹਾ ਹੈ ਉੱਥੇ ਸਰਕਾਰ ਦੇ ਖਿਲਾਫ ਗੁੱਸਾ ਵੀ ਜਾਹਿਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿਆਸਤਦਾਨਾਂ ਨੇ ਵੀ ਆਪਣਾ ਦੁਖ ਪ੍ਰਗਟ ਕੀਤਾ ਹੈ।
A great tragedy has befallen the family of #Fatehveer. My heartfelt condolences to the parents. May Akal Purakh grant them strength to bear this irreparable loss. We must now resolve to take steps to ensure such a horrible fate does not visit any Fatehveer in #Punjab ever again.
— Harsimrat Kaur Badal (@HarsimratBadal_) June 11, 2019
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਜਰੀਏ ਅਫਸੋਸ ਪ੍ਰਗਟ ਕੀਤਾ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪਰਮਾਤਮਾ ਉਹਨਾਂ ਨੂੰ ਇਸ ਦੁਖ ਦੀ ਘੜੀ ਚ ਹੌਸਲਾਂ ਬਖਸ਼ਣ। ਤੇ ਫਤਿਹਵੀਰ ਦੀ ਆਤਮਾ ਨੂੰ ਸ਼ਾਤੀ ਮਿਲੇ।
I join Punjabis worldwide in condoling the passing away of 2 yr old #Fatehveer. May Waheguru give the grief stricken family the strength to bear this irreparable loss. May Fatehveer’s soul rest in peace.
— Sukhbir Singh Badal (@officeofssbadal) June 11, 2019
ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਜਰੀਏ ਕਿਹਾ ਕਿ ਉਹਨਾਂ ਨੂੰ ਦੋ ਸਾਲ ਦੇ ਫਤਿਹਵੀਰ ਦੀ ਮੌਤ ਹੋ ਜਾਣ ਦਾ ਅਫਸੋਸ ਹੈ। ਵਾਹਿਗੁਰੂ ਉਸਦੇ ਪਰਿਵਾਰ ਦੇ ਇਸ ਦੁਖ ਦੀ ਘੜੀ ਚ ਹੌਸਲਾਂ ਬਖਸ਼ਣ। ਉੱਥੇ ਹੀ ਆਪ ਦੇ ਨਾਤ ਜਗਦੇਵ ਕਮਾਲੁ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ।
ਉਹਨਾਂ ਨੇ ਕਿਹਾ ਕਿ ਸਰਕਾਰ ਕੋਲ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਰੋੜਾਂ ਦੀ ਮਸ਼ੀਨ ਬਣੇ ਤਾਂ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਆਰਮੀ ਜਵਾਨਾਂ ਦੇ ਹੁੰਦੇ ਹੋਏ ਵੀ ਪਿੰਡਾ ਦੇ ਲੋਕਾਂ ਨੇ ਬੱਚੇ ਨੂੰ ਬਾਹਰ ਕੱਢਿਆ ਹੈ। ਦੱਸਣਯੋਗ ਗੱਲ ਹੈ ਕਿ ਅੱਜ ਸਵੇਰੇ ਤੜਕਸਾਰ 2 ਸਾਲਾ ਫਤਿਹਵੀਰ ਨੂੰ ਬੋਰ ਚੋਂ ਬਾਹਰ ਕੱਢਇਆ ਗਿਆ। ਜਿਸਨੂੰ ਡਾਕਟਰਾਂ ਵੱਲੋਂ ਮ੍ਰਿਤ ਐਲਾਨ ਦਿੱਤਾ ਗਿਆ ਹੈ।





