ਵਿਸ਼ਵ ਵਿਚ ਕੋਰੋਨਾ ਦੇ ਮਾਮਲਿਆਂ ਨੇ 2.46 ਕਰੋੜ ਦਾ ਅੰਕੜਾ ਕੀਤਾ ਪਾਰ, ਜਾਣੋ ਵੱਖ-ਵੱਖ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.46 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.35 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.70 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 24,624,999 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 835,627 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 17,092,747 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,696,625 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,046,634 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 184,796 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,347,940 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 3,764,493, ਮੌਤਾਂ-118,726

ਭਾਰਤ- ਕੁੱਲ ਕੇਸ –3,384,575, ਮੌਤਾਂ-61,694

ਰੂਸ – ਕੁੱਲ ਕੇਸ- 975,576, ਮੌਤਾਂ-16,804

ਪੇਰੂ–ਕੁੱਲ ਕੇਸ- 621,997, ਮੌਤਾਂ-28,277

ਸਾਊਥ ਅਫਰੀਕਾ-ਕੁੱਲ ਕੇਸ-618,286, ਮੌਤਾਂ-13,628

ਮੈਕਸੀਕੋ-ਕੁੱਲ ਕੇਸ- 579,914, ਮੌਤਾਂ-62,594

ਕੋਲੰਬੀਆ-ਕੁੱਲ ਕੇਸ-582,022, ਮੌਤਾਂ-18,468

ਸਪੇਨ- ਕੁੱਲ ਕੇਸ – 451,792, ਮੌਤਾਂ- 28,996

ਚਿਲੀ-ਕੁੱਲ ਕੇਸ-404,102, ਮੌਤਾਂ-11,072

ਅਰਜਨਟੀਨਾ-ਕੁੱਲ ਕੇਸ-380,292, ਮੌਤਾਂ-8,050

ਈਰਾਨ – ਕੁੱਲ ਕੇਸ -367,796, ਮੌਤਾਂ-21,137

ਯੂਕੇ- ਕੁੱਲ ਕੇਸ -330,368, ਮੌਤਾਂ-41,477

ਸਾਊਦੀ ਅਰਬ- ਕੁੱਲ ਕੇਸ- 311,855,  ਮੌਤਾਂ-3,785

ਬੰਗਲਾਦੇਸ਼-ਕੁੱਲ ਕੇਸ-304,583, ਮੌਤਾਂ-4,127

ਪਾਕਿਸਤਾਨ-ਕੁੱਲ ਕੇਸ-294,638, ਮੌਤਾਂ-6,274

ਤੁਰਕੀ- ਕੁੱਲ ਕੇਸ- 263,998, ਮੌਤਾਂ-6,209

ਇਟਲੀ– ਕੁੱਲ ਕੇਸ – 263,949, ਮੌਤਾਂ- 35,463

ਫਰਾਂਸ- ਕੁੱਲ ਕੇਸ- 259,698, ਮੌਤਾਂ-30,576

ਜਰਮਨੀ- ਕੁੱਲ ਕੇਸ -240,565, ਮੌਤਾਂ-9,359

ਇਰਾਕ-ਕੁੱਲ ਕੇਸ-219,435, ਮੌਤਾਂ-6,740

ਫਿਲੀਪੀਨਜ਼- ਕੁੱਲ ਕੇਸ – 205,581, ਮੌਤਾਂ-3,234

ਇੰਡੋਨੇਸ਼ੀਆ-ਕੁੱਲ ਕੇਸ-162,884, ਮੌਤਾਂ-7,064

ਕਨੇਡਾ-  ਕੁੱਲ ਕੇਸ- 126,848, ਮੌਤਾਂ-9,102

ਕਤਰ-ਕੁੱਲ ਕੇਸ-117,988, ਮੌਤਾਂ-195

Leave a Reply

Your email address will not be published. Required fields are marked *