ਰੀਆ ਦੀ ਅੱਜ ਦੀ ਰਾਤ ਵੀ ਕੱਟੇਗੀ ਜੇਲ੍ਹ ਅੰਦਰ, ਜ਼ਮਾਨਤ ਉੱਤੇ ਕੋਰਟ ਨੇ ਫੈਸਲਾ ਕੱਲ੍ਹ ਤੱਕ ਲਈ ਰੱਖਿਆ ਸੁਰੱਖਿਅਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵਿਚ ਐਨਸੀਬੀ ਦੁਆਰਾ ਗਿਰਫਤਾਰ ਕੀਤੀ ਗਈ ਰੀਆ ਚੱਕਰਵਰਤੀ ਅਤੇ ਉਨ੍ਹਾਂ ਦੀ ਭਰਾ ਸ਼ੋਵਿਕ ਚੱਕਰਵਰਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵਿਚ ਐਨਸੀਬੀ ਦੁਆਰਾ ਗਿਰਫਤਾਰ ਕੀਤੀ ਗਈ ਰੀਆ ਚੱਕਰਵਰਤੀ ਅਤੇ ਉਨ੍ਹਾਂ ਦੀ ਭਰਾ ਸ਼ੋਵਿਕ ਚੱਕਰਵਰਤੀ ਦੀ ਜਮਾਨਤ ਪਟੀਸ਼ਨ ਉੱਤੇ ਸੁਣਵਾਈ ਹੋਈ ਹੈ ਪਰ ਦੋਵਾਂ ਪੱਖਾਂ ਦੀ ਦਲੀਲਾਂ ਸੁਣਨ ਮਗਰੋਂ ਕੋਰਟ ਨੇ ਜ਼ਮਾਨਤ ਉੱਤੇ ਫੈਸਲਾ ਕੱਲ੍ਹ ਤੱਕ ਲਈ ਸੁਰੱਖਿਅਤ ਰੱਖ ਲਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰੀਆ ਨੇ ਅਦਾਲਤ ਵਿਚ ਲਗਾਈ ਜ਼ਮਾਨਤ ਅਰਜੀ ‘ਚ ਕਿਹਾ ਸੀ ਕਿ ”ਮੈ ਬੇਕਸੂਰ ਹਾਂ ਅਤੇ ਮੈਂ ਕੋਈ ਗੁਣਾਹ ਨਹੀਂ ਕੀਤਾ। ਮੇਰੇ ਕੋਲੋਂ ਡਰੱਗ ਜਾਂ ਕੋਈ ਸਾਈਕੋਟ੍ਰੋਪਿਕ ਪਦਾਰਥ ਬਰਾਮਦ ਨਹੀਂ ਕੀਤਾ ਗਿਆ ਹੈ। ਮੇਰੇ ਉੱਤੇ ਘੱਟ ਮਾਤਰਾ ਵਿਚ ਡਰੱਗ ਖਰੀਦਣ ਦੇ ਮਾਮਲੇ ਤੋਂ ਇਲਾਵਾ ਦੂਜਾ ਕੋਈ ਮਾਮਲਾ ਨਹੀਂ ਹੈ ਅਤੇ ਇਹ ਜਮਨਾਤੀ ਅਪਰਾਧ ਹੈ। ਰੀਆ ਨੇ ਕਿਹਾ ਕਿ ਹਿਰਾਸਤ ਸਮੇਂ ਮੈਨੂੰ ਗੁਣਾਹ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਸੀ। ਐਨਸੀਬੀ ਨੇ ਤਿੰਨ ਦਿਨ ਘੰਟਿਆਂ ਪੁੱਛਗਿੱਛ ਕੀਤੀ ਅਤੇ ਇਸ ਦੌਰਾਨ ਕਾਨੂੰਨੀ ਸਲਾਹ ਤੱਕ ਮੇਰੀ ਪਹੁੰਚ ਨਹੀਂ ਸੀ। ਜੇਕਰ ਮੈਨੂੰ ਨਿਆਇਕ ਹਿਰਾਸਤ ਵਿਚ ਰੱਖਿਆ ਗਿਆ ਤਾਂ ਮੇਰੀ ਜਾਨ ਨੂੰ ਖਤਰਾ ਹੋਵੇਗਾ।

ਉੱਥੇ ਹੀ ਐਨਸੀਬੀ ਦੇ ਵਕੀਲ ਨੇ ਦਲੀਲ ਦਿੰਦਿਆਂ ਕਿਹਾ ਕਿ ਰੀਆ ਨੂੰ ਫਿਲਹਾਲ ਜਮਾਨਤ ਦੇਣਾ ਠੀਕ ਨਹੀਂ ਹੈ ਕਿਉਂਕਿ ਅਜੇ ਵੀ ਇਸ ਮਾਮਲੇ ਵਿਚ ਜਾਂਚ ਜਾਰੀ ਹੈ। ਰੀਆ ਇੱਕ ਵੱਡੇ ਨੈੱਟਵਰਕ ਦਾ ਹਿੱਸਾ ਰਹੀ ਹੈ ਅਤੇ ਇਹ ਗੱਲ ਪੁੱਛਗਿੱਛ ਵਿਚ ਸਾਹਮਣੇ ਆ ਚੁੱਕੀ ਹੈ। ਅਦਾਲਤ ਨੇ ਦੋਵੇਂ ਧੀਰਾਂ ਦੀ ਦਲੀਲਾਂ ਨੂੰ ਸੁਣਿਆ ਅਤੇ ਆਪਣਾ ਫੈਸਲਾ ਭਲਕੇ ਸ਼ੁੱਕਰਵਾਰ ਤੱਕ ਸੁਰੱਖਿਅਤ ਰੱਖ ਲਿਆ ਹੈ। ਦੱਸ ਦਈਏ ਕਿ ਸੁਸ਼ਾਤ ਮੌਤ ਮਾਮਲੇ ਵਿਚ ਡਰੱਗ ਐਂਗਲ ਤੋਂ ਜਾਂਚ ਕਰ ਰਹੀ ਐਨਸੀਬੀ ਨੇ ਰੀਆ ਨੂੰ ਗਿਰਫਤਾਰ ਕੀਤਾ ਸੀ ਅਤੇ ਇਕ ਸਥਾਨਕ ਮੈਜੀਸਟ੍ਰੇਟ ਨੇ ਰੀਆ ਨੂੰ ਮੰਗਲਵਾਰ ਦੇਰ ਰਾਤ 22 ਸਤੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ।

Leave a Reply

Your email address will not be published. Required fields are marked *