ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਕਰਨ ਤੋਂ ਬਾਅਦ ਨੀਂਹ ਪੱਥਰ ਰੱਖ ਦਿੱਤਾ ਹੈ ਪਰ ਪੀਐਮ ਮੋਦੀ ਦੁਆਰਾ ਮੰਦਰ ਦੀ ਨੀਂਹ ਰੱਖਣ ਉੱਤੇ ਗੁਆਂਢੀ ਦੇਸ਼ ਪਾਕਿਸਤਾਨ ਬੋਖਲਾ ਗਿਆ ਹੈ ਅਤੇ ਪਾਕਿਸਤਾਨ ਸਰਕਾਰ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਭਾਰਤ ਹੁਣ ਰਾਮਨਗਰ ਹੋ ਗਿਆ ਹੈ ਤੇ ਉੱਥੇ ਧਰਮਨਿਰਪੱਖਤਾ ਨਹੀਂ ਰਹੀ ਹੈ।ਇਸ ਤੋਂ ਇਲਾਵਾ ਰਸ਼ੀਦ ਨੇ ਇਕ ਵਾਰ ਫਿਰ ਤੋਂ ਕਸ਼ਮੀਰ ਰਾਗ ਨੂੰ ਅਲਾਪਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ”ਭਾਰਤ ਹੁਣ ਰਾਮ ਨਗਰ ਵਿਚ ਤਬਦੀਲ ਹੋ ਚੁੱਕਿਆ ਹੈ। ਉਹ ਫਿਰਕੂ ਵਾਲਾ ਵੱਧ ਰਿਹਾ ਹੈ ਅਤੇ ਧਰਮਨਿਰਪੱਖਤਾ ਖਤਮ ਹੋ ਰਹੀ ਹੈ। ਸਾਫ ਤੌਰ ਉੱਤੇ ਕਹਿਵਾ ਤਾਂ ਭਾਰਤ ਹੁਣ ਧਰਮਨਿਰਪੱਖ ਰਿਹਾ ਹੀ ਨਹੀਂ। ਉੱਥੇ ਘੱਟਗਿਣਤੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਭਾਰਤ ਹੁਣ ਸ਼੍ਰੀ ਰਾਮ ਦੇ ਹਿੰਦੁਤਵ ਵਿਚ ਢਲ ਚੁੱਕਿਆ ਹੈ”। ਇੰਨਾ ਹੀ ਨਹੀਂ ਰਸ਼ੀਦ ਨੇ ਬੀਤੇ ਮੰਗਲਵਾਰ ਨੂੰ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਵੀ ਅਲਾਪਿਆ ਹੈ। ਉਸਨੇ ਕਿਹਾ ਕਿ ”ਇਹ ਸੰਜੋਗ ਹੀ ਹੈ ਕਿ ਜਿਸ ਦਿਨ ਮੋਦੀ ਰਾਮ ਮੰਦਰ ਦਾ ਭੂਮੀ ਪੂਜਨ ਕਰਨਗੇ, ਉਸੇ ਦਿਨ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਂਦੇ ਹੋਏ ਇਕ ਸਾਲ ਹੋ ਰਿਹਾ ਹੈ”। ਰਸ਼ੀਦ ਨੇ ਕਿਹਾ, ”ਪਾਕਿਸਤਾਨ ਦੇ ਮੁਸਲਮਾਨ ਕਸ਼ਮੀਰ ਨਾਲ ਖੜ੍ਹੇ ਹਨ। ਭਾਰਤ ਉਨ੍ਹਾਂ ਨੂੰ ਤੈਅ ਕਰਨ ਦਾ ਮੌਕਾ ਦੇਵੇ ਕਿ ਉਹ ਕਿਸ ਦੇ ਨਾਲ ਰਹਿਣਾ ਚਾਹੁੰਦੇ ਹਨ”। ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਕਿ ਜਦੋਂ ਪਾਕਿਸਤਾਨ ਦੇ ਬੜਬੋਲੇ ਮੰਤਰੀ ਸ਼ੇਖ ਰਸ਼ੀਦ ਨੇ ਭਾਰਤ ਵਿਰੁੱਧ ਇਸ ਤਰ੍ਹਾਂ ਦੇ ਬਿਆਨ ਦਿੱਤੇ ਹੋਣ। ਇਸ ਤੋਂ ਪਹਿਲਾਂ ਵੀ ਉਹ ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲੇ ਆਉਣ ਮਗਰੋਂ ਕਹਿ ਚੁੱਕੇ ਹਨ ਕਿ ਭਾਰਤ ਵਿਚ ਇਸ ਵੇਲੇ ਹਿੰਦੂਵਾਦੀ ਤਾਕਤਾਂ ਹਾਵੀ ਹੋ ਗਈਆਂ ਹਨ।
