ਰਾਫੇਲ ਆਉਣ ਤੋਂ ਘਬਰਾਇਆ ਪਾਕਿਸਤਾਨ ਭਾਰਤ ਨੂੰ ਯਾਦ ਕਰਵਾਉਣ ਲੱਗਿਆ ਵਾਅਦੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਸ਼ਮਣਾਂ ਲਈ ਕਾਲ ਮੰਨੇ ਜਾਣ ਵਾਲੇ ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚ ਚੁੱਕੇ ਹਨ। ਫਰਾਂਸ ਤੋਂ ਆਏ 5 ਰਾਫੇਲ ਲੜਾਕੂ ਜਹਾਜ਼ਾਂ ਨੇ 29…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਸ਼ਮਣਾਂ ਲਈ ਕਾਲ ਮੰਨੇ ਜਾਣ ਵਾਲੇ ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚ ਚੁੱਕੇ ਹਨ। ਫਰਾਂਸ ਤੋਂ ਆਏ 5 ਰਾਫੇਲ ਲੜਾਕੂ ਜਹਾਜ਼ਾਂ ਨੇ 29 ਜੁਲਾਈ ਨੂੰ ਅੰਬਾਲਾ ਏਅਰਬੇਸ ਉੱਤੇ ਲੈਂਡਿੰਗ ਕੀਤੀ ਹੈ। ਇਕ ਪਾਸੇ ਇਨ੍ਹਾਂ ਜਹਾਜ਼ਾਂ ਨਾਲ ਜਿੱਥੇ ਭਾਰਤੀ ਹਵਾਈ ਫੌਜ ਦੀ ਤਾਕਤ ਵਿਚ ਇਜ਼ਾਫਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਹਲਬਲੀ ਮਚੀ ਹੋਈ ਹੈ। ਇਸ ਗੱਲ ਦਾ ਅੰਦਾਜ਼ਾ ਇੱਥੋ ਲਗਾਇਆ ਜਾ ਸਕਦਾ ਹੈ ਕਿ ਉਹ ਭਾਰਤ ਨੂੰ ਅੰਤਰਰਾਸ਼ਟਰੀ ਸਟੇਜਾਂ ਉੱਤੇ ਕੀਤੇ ਗਏ ਵਾਅਦੇ ਯਾਦ ਕਰਵਾ ਰਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਵੀਰਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਆਏਸ਼ ਫਾਰੁਖੀ ਨੇ ਕਿਹਾ ਕਿ ”ਭਾਰਤੀ ਹਵਾਈ ਫੌਜ ਨੇ ਹਾਲ ‘ਚ ਹੀ ਜੋ ਰਾਫੇਲ ਜਹਾਜ਼ ਖਰੀਦੇ ਹਨ, ਅਸੀ ਉਸਦੀ ਖਬਰਾਂ ਵੇਖੀਆਂ ਹਨ। ਭਾਰਤ ਨੇ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ ਖਰੀਦੇ ਹਨ, ਜਿਨ੍ਹਾਂ ਵਿਚ ਸੁਧਾਰ ਕਰਕੇ ਪਰਮਾਣੂ ਹਥਿਆਰਾਂ ਨਾਲ ਲੈਸ ਕੀਤਾ ਜਾ ਸਕਦਾ ਹੈ। ਇਹ ਪ੍ਰਮਾਣੂ ਹਥਿਆਰਾ ਜਮ੍ਹਾ ਨਾ ਕਰਨ ਦੇ ਅੰਤਰਰਾਸ਼ਟਰੀ ਸਪਲਾਇਰਾਂ ਨਾਲ ਕੀਤੇ ਵਾਅਦ ਉੱਤੇ ਸਵਾਲ ਖੜ੍ਹੇ ਕਰਦਾ ਹੈ। ਸੁਰੱਖਿਆ ਲੋੜਾਂ ਨਾਲੋਂ ਮਿਲਟਰੀ ਖਰੀਦਦਾਰੀ ਪਰੇਸ਼ਾਨੀ ਦਾ ਸਬੱਬ ਹਨ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਹਥਿਆਰਾਂ ਦੀ ਹੋੜ ਲਗਾਉਣਾ ਠੀਕ ਨਹੀਂ ਹੈ। ਅਸੀ ਦੱਖਣੀ ਏਸ਼ੀਆ ਵਿਚ ਹਥਿਆਰਾਂ ਦੀ ਦੌੜ ਵਿਰੁੱਧ ਇਸ ਘਟਨਾਕ੍ਰਮ ਤੋਂ ਅਣਜਾਣ ਨਹੀਂ ਰਹਿ ਸਕਦੇ ਹਨ ਅਤੇ ਗਲਤ ਇਰਾਦੇ ਨਾਲ ਹਮਲਾ ਕਰਨ ਦੇ ਕਿਸੇ ਵੀ ਕਦਮ ਨੂੰ ਰੋਕਣ ਦੀ ਆਪਣੀ ਯੋਗਤਾ ਪ੍ਰਤੀ ਭਰੋਸੇਮੰਦ ਹਨ”। ਦੱਸ ਦਈਏ ਕਿ ਰਾਫੇਲ ਫਰਾਂਸ ਦੀ ਕੰਪਨੀ ਡਸਾਲਟ ਐਵੀਏਸ਼ਨ ਦੁਆਰਾ ਨਿਰਮਿਤ ਦੋ ਇੰਜਣਾਂ ਵਾਲਾ ਮੱਧਿਅਮ ਮਲਟੀਰੋਲ ਲੜਾਕੂ ਜਹਾਜ਼ ਹੈ। ਜੋ ਯੁੱਧ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੈ।ਰਾਫੇਲ ਜਹਾਜ਼ ਕਈ ਤਰ੍ਹਾਂ ਦੇ ਹਥਿਆਰਾਂ ਨੂੰ ਲਿਜਾਣ ਦੀ ਸਮਰੱਥਾ ਰੱਖਦਾ ਹੈ। ਇਹ ਪਰਮਾਣੂ ਹਥਿਆਰਾਂ ਨੂੰ ਲੈ ਕੇ ਵੀ ਉਡਾਣ ਭਰ ਸਕਦਾ ਹੈ।

Leave a Reply

Your email address will not be published. Required fields are marked *