ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਜਿੱਤਿਆ ਭਰੋਸੇ ਦਾ ਵੋਟ, ਸੰਕਟ ਦੇ ਬੱਦਲ ਹੋਏ ਦੂਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਅੱਜ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਭਰੋਸੇ ਦਾ ਵੋਟ ਆਸਾਨੀ ਨਾਲ ਹਾਸਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਅੱਜ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਭਰੋਸੇ ਦਾ ਵੋਟ ਆਸਾਨੀ ਨਾਲ ਹਾਸਲ ਕਰ ਲਿਆ ਹੈ ਅਤੇ ਸਦਨ ਨੂੰ ਹੁਣ 21 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਵੱਲੋਂ ਭਰੋਸੇ ਦੇ ਵੋਟ ਦਾ ਪ੍ਰਸਤਾਵ ਲਿਆਇਆ ਗਿਆ ਸੀ ਜਿਸ ਦੇ ਪਾਸ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਗਈ ।

ਦਰਅਸਲ ਰਾਜਸਥਾਨ ਵਿਚ ਪਿਛਲੇ ਇਕ ਮਹੀਨੇ ਤੋਂ ਸਿਆਸੀ ਘਮਾਸਾਨ ਜਾਰੀ ਸੀ ਅਤੇ ਸਚਿਨ ਪਾਇਲਟ ਸਮੇਤ ਕਈ ਵਿਧਾਇਕਾਂ ਦੁਆਰਾ ਬਾਗੀ ਰਵੱਈਆ ਅਪਣਾਉਣ ਤੋਂ ਬਾਅਦ ਅਸ਼ੋਕ ਗਹਿਲੋਤ ਸਰਕਾਰ ਸੰਕਟ ਵਿਚ ਆ ਗਈ ਸੀ ਪਰ ਸਚਿਨ ਪਾਇਲਟ ਦੀ ਪਾਰਟੀ ਨਾਲ ਮੁੜ  ਸੁਲਾਹ ਹੋ ਗਈ ਹੈ ਅਤੇ ਹੁਣ ਸਰਕਾਰ ਨੇ ਸਦਨ ਵਿਚ ਭਰੋਸੇ ਦਾ ਵੋਟ ਵੀ ਹਾਸਲ ਕਰ ਲਿਆ ਹੈ ਜਿਸ ਕਰਕੇ ਸਰਕਾਰ ਖਤਰੇ ਤੋਂ ਬਾਹਰ ਹੋ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ਉੱਤੇ ਜਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਉਦੋਂ ਭਾਜਪਾ ਸਰਕਾਰ ਗਿਰਾਉਣ ਵਿਚ ਲੱਗੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਰਾਜਸਥਾਨ ਨੂੰ ਗੋਆ ਜਾਂ ਮੱਧਪ੍ਰਦੇਸ਼ ਨਹੀਂ ਬਣਨ ਦਿੱਤਾ। ਪੂਰੀ ਪਾਰਟੀ ਸੰਗਠਤ ਹੈ ਅਤੇ ਸਾਰੇ ਇਕਮੁੱਠ ਹਨ।  ਉੱਥੇ ਹੀ ਵਿਸ਼ਵਾਸ ਮਤਾ ਹਾਸਲ ਕਰਨ ਤੋਂ ਬਾਅਦ ਵਿਧਾਨ ਸਭਾ ਤੋਂ ਬਾਹਰ ਆਏ ਸਚਿਨ ਪਾਇਲਟ ਨੇ ਕਿਹਾ ਕਿ ਸਰਕਾਰ ਦੁਆਰ ਲਿਆਇਆ ਗਿਆ ਪ੍ਰਸਤਾਵ ਵਧੀਆ ਨਤੀਜਿਆਂ ਨਾਲ ਵਿਧਾਨਸਭਾ ਵਿਚ ਪਾਸ ਹੋਇਆ ਹੈ। ਵਿਰੋਧੀ ਧੀਰਾਂ ਨੇ ਕਈਂ ਵਾਰ ਰੁਕਾਵਟ ਪਾਉਣ ਦੀ ਕੋਸ਼ਿਸ ਕੀਤੀ ਪਰ ਆਖਰ ‘ਚ ਨਤੀਜਾ ਸਰਕਾਰ ਦੇ ਪੱਖ ਵਿਚ ਆਇਆ ਹੈ। ਦੱਸ ਦਈਏ ਕਿ 200 ਸੀਟਾਂ ਵਾਲੀ ਰਾਜਸਥਾਨ ਵਿਧਾਨ ਸਭਾ ਵਿਚ ਸਰਕਾਰ ਬਣਾਉਣ ਲਈ 101 ਦਾ ਅੰਕੜਾ ਹੋਣਾ ਜਰੂਰੀ ਹੈ। ਕਾਂਗਰਸ ਕੋਲ ਇਸ ਵੇਲੇ ਸਚਿਨ ਪਾਇਲਟ ਦੇ ਵਾਪਸ ਆਉਣ ਨਾਲ 107 ਅਤੇ ਹੋਰ ਅਜਾਦ ਵਿਧਾਇਕਾਂ ਸਮੇਤ ਛੋਟੇ ਦਲਾਂ ਦੇ ਸਮੱਰਥਨ ਨਾਲ ਕੁੱਲ 125 ਵਿਧਾਇਕਾਂ ਦਾ ਬਹੁਮੱਤ ਹੈ, ਜਦਕਿ ਭਾਜਪਾ ਕੋਲ ਕੇਵਲ 75 ਵਿਧਾਇਕ ਹਨ।

Leave a Reply

Your email address will not be published. Required fields are marked *