ਭਾਰੀ ਬਾਰਿਸ਼ ਨੇ ਰੋਕੀ ਮਾਇਆਨਗਰੀ ਮੁੰਬਈ ਦੀ ਰਫਤਾਰ, ਮੀਂਹ ਨੇ ਤੋੜਿਆ 46 ਸਾਲਾਂ ਦਾ ਰਿਕਾਰਡ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਅੱਗੇ ਇਕ ਹੋਰ ਮੁਸੀਬਤ ਦਾ ਪਹਾੜ ਖੜ੍ਹਾ ਹੋ ਗਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਅੱਗੇ ਇਕ ਹੋਰ ਮੁਸੀਬਤ ਦਾ ਪਹਾੜ ਖੜ੍ਹਾ ਹੋ ਗਿਆ ਹੈ। ਦਰਅਸਲ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਮਾਇਆਨਗਰੀ ਮੁੰਬਈ ਦੀ ਰਫਤਾਰ ਰੋਕ ਦਿੱਤੀ ਹੈ। ਮੁੰਬਈ ਦੇ ਲਗਭਗ ਸਾਰੇ ਇਲਾਕੇ ਬੁੱਧਵਾਰ ਨੂੰ 12 ਘੰਟੇ ਦੀ ਬਾਰਿਸ਼ ਕਰਕੇ ਡੁੱਬਦੇ ਹੋਏ ਨਜ਼ਰ ਆ ਰਹੇ ਹਨ ਜਿਸ ਕਰਕੇ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਬਾਰਿਸ਼ ਨੇ ਲਗਭਗ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।

सड़कों पर सैलाब, गाड़ियों पर पेड़: मुंबई में बारिश के कहर की भयावह तस्वीरें

ਮੌਸਮ ਵਿਭਾਗ ਵੱਲੋਂ ਮੁੰਬਈ ਵਿਚ ਅੱਜ ਵੀਰਵਾਰ ਨੂੰ ਵੀ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਦੇ ਪਾਣੀ ਕਾਰਨ ਹਾਈਵੇ ਬੰਦ ਹੋ ਗਏ ਹਨ, ਰੇਲ ਸੇਵਾ ਠੱਪ ਪਈ ਹੈ, ਸੜਕਾਂ ਡੁੱਬ ਗਈਆਂ ਹਨ, ਘਰਾਂ ਅੰਦਰ ਪਾਣੀ ਵੜ ਗਿਆ ਹੈ ਅਤੇ ਤੇਜ਼ ਹਵਾਵਾਂ ਚੱਲਣ ਕਰਕੇ ਦਰਖਤ ਵੀ ਗਿਰ ਗਏ ਹਨ।

सड़कों पर सैलाब, गाड़ियों पर पेड़: मुंबई में बारिश के कहर की भयावह तस्वीरें

ਮੌਸਮ ਵਿਭਾਗ ਅਨੁਸਾਰ 12 ਘੰਟਿਆਂ ਦੌਰਾਨ 293.8 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ। ਦੱਖਣੀ ਮੁੰਬਈ ਦੇ ਲੋਕਾਂ ਨੇ 46 ਸਾਲਾਂ ਬਾਅਦ ਅਗਸਤ ਦੇ ਮਹੀਨੇ ਵਿਚ ਅਜਿਹੀ ਬਾਰਿਸ਼ ਵੇਖੀ ਹੈ। ਸਾਲ 1974 ਤੋਂ ਬਾਅਦ ਅਗਸਤ ਮਹੀਨੇ ਵਿਚ 24 ਘੰਟਿਆਂ ‘ਚ ਇਹ ਹੁਣ ਤੱਕ ਦੀ ਸੱਭ ਤੋਂ ਭਿਆਨਕ ਬਾਰਸ਼ ਹੈ।

सड़कों पर सैलाब, गाड़ियों पर पेड़: मुंबई में बारिश के कहर की भयावह तस्वीरें

ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨਾਲ ਫੋਨ ਉੱਤੇ ਗੱਲਬਾਤ ਕਰਕੇ ਤਾਜ਼ਾ ਹਲਾਤਾਂ ਦੇ ਬਾਰੇ ਜਾਣਕਾਰੀ ਲਈ ਹੈ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਮੁੰਬਈ ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਜਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲਣ ਨਹੀਂ ਤਾ ਸਾਰੀਆਂ ਜਰੂਰੀ ਸਾਵਧਾਨੀਆਂ ਵਰਤਦੇ ਹੋਏ ਘਰਾਂ ਵਿਚ ਹੀ ਰਹਿਣ।

Leave a Reply

Your email address will not be published. Required fields are marked *