ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਕੋਰੋਨਾ ਸੰਕਟ ਵਿਚਾਲੇ ਕੇਂਦਰ ਸਰਕਾਰ ਨੇ ਫਿਲਮਾਂ ਅਤੇ ਟੀਵੀ ਸੀਰੀਅਲਜ਼ ਦੀ ਸ਼ੂਟਿੰਗ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ ਜਿਸ ਦੇ ਲਈ ਸਰਕਾਰ ਨੇ ਬਕਾਇਦਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਦਿੱਤੀ ਹੈ। ਦੱਸ ਦਈਏ ਕਿ ਕੋਰੋਨਾ ਕਾਰਨ ਕੀਤੇ ਲਾਕਡਾਊਨ ਕਰਕੇ ਸ਼ੂਟਿੰਗਾਂ ਉੱਤੇ ਰੋਕ ਲਗਾ ਦਿੱਤੀ ਗਈ ਸੀ।
ਪ੍ਰਕਾਸ਼ ਜਾਵੇੜਕਰ ਨੇ ਦੱਸਿਆ ਲਗਭਗ 6 ਮਹੀਨਿਆਂ ਤੋਂ ਫਿਲਮਾਂ ਅਤੇ ਟੀਵੀ ਸੀਰੀਅਲਜ਼ ਪ੍ਰੋਡਕਸ਼ਨ ਬੰਦ ਪਿਆ ਸੀ। ਕੁੱਝ ਸੂਬਿਆਂ ਵੱਲੋਂ ਆਗਿਆ ਦੇਣ ਤੋਂ ਥੋੜੇ ਰੂਪ ਵਿਚ ਇਹ ਸ਼ੁਰੂ ਹੋਇਆ ਅਤੇ ਹੁਣ ਇਸ ਵਿਸ਼ੇ ਵਿਚ ਦਿਸ਼ਾ-ਨਿਰਦੇਸ਼ ਤੈਅ ਕਰ ਦਿੱਤੇ ਗਏ ਹਨ ਜਿਸ ਮੁਤਾਬਕ ਕੈਮਰੇ ਉੱਤੇ ਰਿਕਾਰਡ ਕੀਤੇ ਜਾ ਰਹੇ ਲੋਕਾਂ ਨੂੰ ਛੱਡ ਕੇ ਬਾਕੀ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਇਸ ਤੋਂ ਇਲਾਵਾ ਸ਼ੂਟਿੰਗ ਸ਼ਥਾਨ ਉੱਤੇ ਹੱਥ ਧੋਣ ਅਤੇ ਸੈਨਾਟਾਈਜ਼ ਕਰਨ ਦੇ ਵਿਸ਼ੇਸ ਪ੍ਰਬੰਧ ਹੋਣੇ ਚਾਹੀਦੇ ਹਨ, ਥੂਕਣ ਉੱਤੇ ਪਾਬੰਦੀ ਹੋਵੇਗੀ। ਸ਼ੂਟਿੰਗ ਸਥਾਨ ਉੱਤੇ ਆਉਣ ਦੇ ਦੌਰਾਨ ਅਤੇ ਪ੍ਰਵੇਸ਼ ਕਰਨ ਵਾਲੀ ਥਾਂ ਉੱਤੇ ਥਰਮਲ ਸਕਰੀਨਿੰਗ ਜਰੂਰੀ ਹੋਣੀ ਚਾਹੀਦੀ ਹੈ। ਜਿੱਥੇ ਤੱਕ ਹੋ ਸਕੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ। ਸ਼ੂਟਿੰਗ ਦੀ ਥਾਂ, ਰਿਕਾਰਡਿੰਗ ਸੂਟਡੀਓ ਅਤੇ ਐਡੀਟਿੰਗ ਰੂਮ ਵਾਲੀ ਥਾਵਾਂ ਉੱਤੇ ਛੇ ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ। ਸ਼ੂਟਿੰਗ ਦੌਰਾਨ ਕੱਪੜੇ ਅਤੇ ਮੇਕਅੱਪ ਆਰਟੀਸਟ ਦੀ ਅਦਲਾ-ਬਦਲੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ। ਕਾਸਟ ਅਤੇ ਕਰੂ ਮੈਂਬਰ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ। ਮੇਕਅੱਪ ਆਰਟੀਸਟ ਅਤੇ ਹੇਅਰ ਸਟਾਈਲਿਸਟ ਨੂੰ ਪੀਪੀਈ ਕਿੱਟਾਂ ਦੀ ਵਰਤੋ ਕਰਨੀ ਹੋਵੇਗਾ। ਬਾਹਰ ਸ਼ੂਟਿੰਗ ਦੇ ਦੌਰਾਨ ਪ੍ਰਸ਼ਾਸਨ ਦੀ ਮਦਦ ਲਈ ਜਾ ਸਕਦੀ ਹੈ। ਜੇਕਰ ਕੋਈ ਵਿਅਕਤੀ ਕੋਰੋਨਾ ਸੰਕਰਮਿਤ ਪਾਇਆ ਜਾਂਦਾ ਹੈ ਤਾਂ ਪੂਰੇ ਖੇਤਰ ਨੂੰ ਸੈਨਾਟਾਈਜ਼ ਕੀਤਾ ਜਾਵੇਗਾ। ਸ਼ੂਟਿੰਗ ਵਾਲੀ ਥਾਂ ਉੱਤੇ ਆਮ ਲੋਕਾਂ ਦੇ ਇੱਕਠ ਉੱਤੇ ਪਾਬੰਦੀ ਹੋਵੇਗੀ। ਸ਼ੂਟਿੰਗ ਸਥਾਨ ਉੱਤੇ ਕੋਰੋਨਾ ਨਿਯਮਾਂ ਦੇ ਪੋਸਟਰ ਲਗਾਉਣੇ ਹੋਣਗੇ।
