ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2464 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 72,143 ਹੋ ਗਈ ਹੈ। ਉੱਥੇ ਹੀ 1348 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 88 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਵੀਰਵਾਰ ਨੂੰ ਲੁਧਿਆਣਾ ਤੋਂ 120, ਜਲੰਧਰ ਤੋਂ 277, ਅੰਮ੍ਰਿਤਸਰ ਤੋਂ 295, ਪਟਿਆਲਾ ਤੋਂ 144, ਮੁਹਾਲੀ ਤੋਂ 307, ਸੰਗਰੂਰ ਤੋਂ 50, ਬਠਿੰਡਾ ਤੋਂ 202, ਗੁਰਦਾਸਪੁਰ ਤੋਂ 156, ਫਿਰੋਜ਼ਪੁਰ 62, ਮੋਗਾ ਤੋਂ 22, ਹੁਸ਼ਿਆਰਪੁਰ ਤੋਂ 141, ਪਠਾਨਕੋਟ ਤੋਂ 195, ਬਰਨਾਲਾ ਤੋਂ 27, ਫਤਿਹਗੜ੍ਹ ਸਾਹਿਬ ਤੋਂ 30, ਕਪੂਰਥਲਾ ਤੋਂ 91, ਫਰੀਦਕੋਟ ਤੋਂ 80, ਤਰਨਤਾਰਨ ਤੋਂ 76, ਰੋਪੜ ਤੋਂ 43, ਫਾਜ਼ਿਲਕਾ ਤੋਂ 36, ਨਵਾਂਸ਼ਹਿਰ ਤੋਂ 15, ਮੁਕਤਸਰ ਸਾਹਿਬ ਤੋਂ 75 ਅਤੇ ਮਾਨਸਾ ਤੋਂ 20 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 235, ਜਲੰਧਰ ਵਿਚ 353, ਅੰਮ੍ਰਿਤਸਰ ਵਿਚ 154, ਮੁਹਾਲੀ ਵਿਚ 25, ਸੰਗਰੂਰ ਵਿਚ 22, ਬਠਿੰਡਾ ਵਿਚ 62, ਗੁਰਦਾਸਪੁਰ ਵਿਚ 72, ਹੁਸ਼ਿਆਰਪੁਰ ਵਿਚ 62, ਪਠਾਨਕੋਟ ਵਿਚ 43, ਬਰਨਾਲਾ ਵਿਚ 12, ਫਤਿਹਗੜ੍ਹ ਸਾਹਿਬ ਵਿਚ 17, ਕਪੂਰਥਲਾ ਵਿਚ 92,ਮੁਕਤਸਰ ਸਾਹਬਿ ਵਿਚ 53, ਤਰਨਤਾਰਨ ਵਿਚ 4, ਫਾਜ਼ਿਲਕਾ ਵਿਚ 61, ਅਤੇ ਮਾਨਸਾ ਵਿਚ 81 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 51,906 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 16, ਫਰੀਦਕੋਟ ਵਿਚ 1, ਫਤਿਹਗੜ੍ਹ ਸਾਹਿਬ ਵਿਚ 3, ਫਿਰੋਜ਼ਪੁਰ ਵਿਚ 7, ਗੁਰਦਾਸਪੁਰ ਵਿਚ 3, ਹੁਸ਼ਿਆਰਪੁਰ ਵਿਚ 2, ਜਲੰਧਰ ਵਿਚ 9, ਕਪੂਰਥਲਾ ਵਿਚ 4, ਲੁਧਿਆਣਾ ਵਿਚ 11, ਮਾਨਸਾ ਵਿਚ 1, ਮੋਗਾ ਵਿਚ 4, ਮੁਹਾਲੀ ਵਿਚ 14, ਮੁਕਤਸਰ ਸਾਹਿਬ ਵਿਚ 1, ਪਟਿਆਲਾ ਵਿਚ 4, ਤਰਨਤਾਰਨ ਵਿਚ 1, ਸੰਗਰੂਰ ਵਿਚ 2 ਅਤੇ ਰੋਪੜ ਵਿਚ 5 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2149 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 18088 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-12847, ਠੀਕ ਹੋਏ-10443, ਮੌਤਾਂ-546
ਜਲੰਧਰ –ਕੁੱਲ ਕੇਸ – 8783, ਠੀਕ ਹੋਏ -5632, ਮੌਤਾਂ-230
ਪਟਿਆਲਾ-ਕੁੱਲ ਕੇਸ-7729, ਠੀਕ ਹੋਏ-6093, ਮੌਤਾਂ-222
ਅੰਮ੍ਰਿਤਸਰ- ਕੁੱਲ ਕੇਸ-5840, ਠੀਕ ਹੋਏ- 4228, ਮੌਤਾਂ-228
ਮੁਹਾਲੀ – ਕੁੱਲ ਕੇਸ – 5546, ਠੀਕ ਹੋਏ –3892, ਮੌਤਾਂ–132
ਬਠਿੰਡਾ- ਕੁੱਲ ਕੇਸ-3630, ਠੀਕ ਹੋਏ-2365, ਮੌਤਾਂ-58
ਗੁਰਦਾਸਪੁਰ- ਕੁੱਲ ਕੇਸ-3598, ਠੀਕ ਹੋਏ-2361, ਮੌਤਾਂ-75
ਸੰਗਰੂਰ ਕੁੱਲ ਕੇਸ-2600, ਠੀਕ ਹੋਏ-2146, ਮੌਤਾਂ-105
ਫ਼ਿਰੋਜ਼ਪੁਰ – ਕੁੱਲ ਕੇਸ-2225, ਠੀਕ ਹੋਏ-1716, ਮੌਤਾਂ-59
ਹੁਸ਼ਿਆਰਪੁਰ- ਕੁੱਲ ਕੇਸ-2519, ਠੀਕ ਹੋਏ-1613, ਮੌਤਾਂ-72
ਮੋਗਾ- ਕੁੱਲ ਕੇਸ-1744, ਠੀਕ ਹੋਏ-1213, ਮੌਤਾਂ-46
ਕਪੂਰਥਲਾ-ਕੁੱਲ ਕੇਸ-1780, ਠੀਕ ਹੋਏ-1293, ਮੌਤਾਂ-86
ਪਠਾਨਕੋਟ- ਕੁੱਲ ਕੇਸ-1970, ਠੀਕ ਹੋਏ-1269, ਮੌਤਾਂ-30
ਫਰੀਦਕੋਟ- ਕੁੱਲ ਕੇਸ-1775, ਠੀਕ ਹੋਏ-1069, ਮੌਤਾਂ-29
ਫਤਿਹਗੜ੍ਹ ਸਾਹਿਬ- ਕੁੱਲ ਕੇਸ-1312, ਠੀਕ ਹੋਏ-1099, ਮੌਤਾਂ-50
ਬਰਨਾਲਾ ਕੁੱਲ ਕੇਸ-1396, ਠੀਕ ਹੋਏ-893, ਮੌਤਾਂ-26
ਰੋਪੜ- ਕੁੱਲ ਕੇਸ-1183, ਠੀਕ ਹੋਏ-836, ਮੌਤਾਂ-36
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1484, ਠੀਕ ਹੋਏ-937, ਮੌਤਾਂ-17
ਫਾਜ਼ਿਲਕਾ ਕੁੱਲ ਕੇਸ-1277, ਠੀਕ ਹੋਏ-822, ਮੌਤਾਂ-20
ਤਰਨਤਾਰਨ ਕੁੱਲ ਕੇਸ-1103, ਠੀਕ ਹੋਏ-704, ਮੌਤਾਂ-39
ਨਵਾਂਸ਼ਹਿਰ- ਕੁੱਲ ਕੇਸ-902, ਠੀਕ ਹੋਏ-710, ਮੌਤਾਂ-28
ਮਾਨਸਾ- ਕੁੱਲ ਕੇਸ-900, ਠੀਕ ਹੋਏ-572, ਮੌਤਾਂ-15
