ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 61 ਹਜ਼ਾਰ ਤੋਂ ਵੱਧ ਨਵੇਂ ਕੋੋਰੋਨਾ ਦੇ ਮਰੀਜ਼, 933 ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 20 ਲੱਖ 88 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 42 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 14 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 61,537 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 933 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 20,88,612 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 42,518 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 14,27,006 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,19,088 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 778, ਠੀਕ ਹੋਏ -425, ਮੌਤਾਂ-19

ਆਂਧਰਾ ਪ੍ਰਦੇਸ਼- ਐਕਟਿਵ ਕੇਸ -84654, ਠੀਕ ਹੋਏ-120464, ਮੌਤਾਂ-1842

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -720, ਠੀਕ ਹੋਏ-1326, ਮੌਤਾਂ-3

ਅਸਾਮ- ਐਕਟਿਵ ਕੇਸ-16555, ਠੀਕ ਹੋਏ-38809 ਮੌਤਾਂ-132

ਬਿਹਾਰ- ਐਕਟਿਵ ਕੇਸ-26453, ਠੀਕ ਹੋਏ-44,482, ਮੌਤਾਂ-369

ਚੰਡੀਗੜ੍ਹ- ਐਕਟਿਵ ਕੇਸ -531, ਠੀਕ ਹੋਏ-820, ਮੌਤਾਂ-23

ਛੱਤੀਸਗੜ੍ਹ – ਐਕਟਿਵ ਕੇਸ – 3002, ਠੀਕ ਹੋਏ–8319, ਮੌਤਾਂ –87

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -421, ਠੀਕ ਹੋਏ-1014, ਮੌਤਾਂ-2

ਦਿੱਲੀ- ਐਕਟਿਵ ਕੇਸ -10409, ਠੀਕ ਹੋਏ-128,232, ਮੌਤਾਂ-4082

ਗੋਆ- ਐਕਟਿਵ ਕੇਸ -2282, ਠੀਕ ਹੋਏ-5595, ਮੌਤਾਂ-70

ਗੁਜਰਾਤ- ਐਕਟਿਵ ਕੇਸ -14443, ਠੀਕ ਹੋਏ-51,720, ਮੌਤਾਂ-2605

ਹਰਿਆਣਾ- ਐਕਟਿਵ ਕੇਸ -6143, ਠੀਕ ਹੋਏ-33,444, ਮੌਤਾਂ-467

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1182, ਠੀਕ ਹੋਏ-1954, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7260, ਠੀਕ ਹੋਏ-16,218, ਮੌਤਾਂ-449

ਝਾਰਖੰਡ – ਐਕਟਿਵ ਕੇਸ -8923, ਠੀਕ ਹੋਏ-7391, ਮੌਤਾਂ-151

ਕਰਨਾਟਕ- ਐਕਟਿਵ ਕੇਸ -77694, ਠੀਕ ਹੋਏ-84,232, ਮੌਤਾਂ-2998

ਕੇਰਲ- ਐਕਟਿਵ ਕੇਸ-12451, ਠੀਕ ਹੋਏ-19,147, ਮੌਤਾਂ-102

ਲੱਦਾਖ- ਐਕਟਿਵ ਕੇਸ -411, ਠੀਕ ਹੋਏ-1194, ਮੌਤਾਂ-9

ਮੱਧ ਪ੍ਰਦੇਸ਼- ਐਕਟਿਵ ਕੇਸ-8715, ਠੀਕ ਹੋਏ-27621, ਮੌਤਾਂ-962

ਮਹਾਰਾਸ਼ਟਰ- ਐਕਟਿਵ ਕੇਸ -145889, ਠੀਕ ਹੋਏ-327281, ਮੌਤਾਂ-17092

ਮਨੀਪੁਰ- ਐਕਟਿਵ ਕੇਸ -1530, ਠੀਕ ਹੋਏ-1926, ਮੌਤਾਂ-10

ਮੇਘਾਲਿਆ- ਐਕਟਿਵ ਕੇਸ-590, ਠੀਕ ਹੋਏ-411, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-277, ਠੀਕ ਹੋਏ-289, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1826, ਠੀਕ ਹੋਏ-824, ਮੌਤਾਂ-7

ਉੜੀਸਾ- ਐਕਟਿਵ ਕੇਸ-13605, ਠੀਕ ਹੋਏ-28698, ਮੌਤਾਂ-247

ਪਡੂਚੇਰੀ- ਐਕਟਿਵ ਕੇਸ-1873, ਠੀਕ ਹੋਏ-2914, ਮੌਤਾਂ-75

ਪੰਜਾਬ – ਐਕਟਿਵ ਕੇਸ-7351, ਠੀਕ ਹੋਏ-14040, ਮੌਤਾਂ-539

ਰਾਜਸਥਾਨ- ਐਕਟਿਵ ਕੇਸ -13195, ਠੀਕ ਹੋਏ-36,195, ਮੌਤਾਂ-767

ਸਿੱਕਮ- ਐਕਟਿਵ ਕੇਸ-447, ਠੀਕ ਹੋਏ-406, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -52759, ਠੀਕ ਹੋਏ-227575, ਮੌਤਾਂ-4690

ਤੇਲੰਗਾਨਾ- ਐਕਟਿਵ ਕੇਸ-22568, ਠੀਕ ਹੋਏ-54,330, ਮੌਤਾਂ-615

ਤ੍ਰਿਪੁਰਾ- ਐਕਟਿਵ ਕੇਸ-1878, ਠੀਕ ਹੋਏ-4084, ਮੌਤਾਂ-37

ਉੱਤਰਾਖੰਡ- ਐਕਟਿਵ ਕੇਸ-3058,ਠੀਕ ਹੋਏ-5731 ਮੌਤਾਂ-112

ਉੱਤਰ ਪ੍ਰਦੇਸ਼- ਐਕਟਿਵ ਕੇਸ- 44563, ਠੀਕ ਹੋਏ-66,834, ਮੌਤਾਂ-1981

ਪੱਛਮੀ ਬੰਗਾਲ- ਐਕਟਿਵ ਕੇਸ-24652, ਠੀਕ ਹੋਏ-63,060,ਮੌਤਾਂ-1954

Leave a Reply

Your email address will not be published. Required fields are marked *