ਦੁਨੀਆ ਵਿਚ ਕੋਰੋਨਾ ਨੇ ਮਚਾਇਆ ਹੋਇਆ ਹੈ ਕਹਿਰ, ਮਾਮਲੇ ਹੋਏ 1 ਕਰੋੜ 89 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 89 ਲੱਖ ਤੋਂ ਜ਼ਿਆਦਾ ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 21 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 18,975,266 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 711,220 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 12,163,754 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,100,292 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,973,568 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 161,601 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,540,137 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,862,761, ਮੌਤਾਂ-97,418

ਭਾਰਤ- ਕੁੱਲ ਕੇਸ –1,963,239, ਮੌਤਾਂ-40,739

ਰੂਸ – ਕੁੱਲ ਕੇਸ- 866,627, ਮੌਤਾਂ-14,490

ਸਾਊਥ ਅਫਰੀਕਾ-ਕੁੱਲ ਕੇਸ-529,877, ਮੌਤਾਂ-9,298

ਮੈਕਸੀਕੋ-ਕੁੱਲ ਕੇਸ- 456,100, ਮੌਤਾਂ-49,698

ਪੇਰੂ–ਕੁੱਲ ਕੇਸ- 447,624, ਮੌਤਾਂ-20,228

ਚਿਲੀ-ਕੁੱਲ ਕੇਸ-364,723, ਮੌਤਾਂ-9,792

ਸਪੇਨ- ਕੁੱਲ ਕੇਸ – 352,847, ਮੌਤਾਂ- 28,499

ਕੋਲੰਬੀਆ-ਕੁੱਲ ਕੇਸ-345,714, ਮੌਤਾਂ-11,624

ਈਰਾਨ – ਕੁੱਲ ਕੇਸ -317,483, ਮੌਤਾਂ-17,802

ਯੂਕੇ- ਕੁੱਲ ਕੇਸ -307,184, ਮੌਤਾਂ-46,364

ਸਾਊਦੀ ਅਰਬ- ਕੁੱਲ ਕੇਸ- 282,824,  ਮੌਤਾਂ-3,020

ਪਾਕਿਸਤਾਨ-ਕੁੱਲ ਕੇਸ-281,136, ਮੌਤਾਂ-6,014

ਇਟਲੀ– ਕੁੱਲ ਕੇਸ – 248,803, ਮੌਤਾਂ- 35,181

ਬੰਗਲਾਦੇਸ਼-ਕੁੱਲ ਕੇਸ-246,674, ਮੌਤਾਂ-3,267

ਤੁਰਕੀ- ਕੁੱਲ ਕੇਸ- 236,112, ਮੌਤਾਂ-5,784

ਅਰਜਨਟੀਨਾ-ਕੁੱਲ ਕੇਸ-220,682, ਮੌਤਾਂ-4,106

ਜਰਮਨੀ- ਕੁੱਲ ਕੇਸ -214,104, ਮੌਤਾਂ-9,245

ਫਰਾਂਸ- ਕੁੱਲ ਕੇਸ- 194,029, ਮੌਤਾਂ-30,305

ਇਰਾਕ-ਕੁੱਲ ਕੇਸ-137,556, ਮੌਤਾਂ-5,094

ਕਨੇਡਾ-  ਕੁੱਲ ਕੇਸ- 118,187, ਮੌਤਾਂ-8,962

ਇੰਡੋਨੇਸ਼ੀਆ-ਕੁੱਲ ਕੇਸ-116,871, ਮੌਤਾਂ-5,452

ਫਿਲੀਪੀਨਜ਼- ਕੁੱਲ ਕੇਸ – 115,980, ਮੌਤਾਂ-2,123

ਕਤਰ-ਕੁੱਲ ਕੇਸ-111,805, ਮੌਤਾਂ-178

Leave a Reply

Your email address will not be published. Required fields are marked *