ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 1.95 ਕਰੋੜ ਤੋਂ ਪਾਰ, ਮੌਤਾਂ 7 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1.95 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.24 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.25 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 19,543,562 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 724,075 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 12,545,567 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,273,920  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,095,524 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 164,094 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,616,967 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,967,064, ਮੌਤਾਂ-99,702

ਭਾਰਤ- ਕੁੱਲ ਕੇਸ –2,086,864, ਮੌਤਾਂ-42,578

ਰੂਸ – ਕੁੱਲ ਕੇਸ- 877,135, ਮੌਤਾਂ-14,725

ਸਾਊਥ ਅਫਰੀਕਾ-ਕੁੱਲ ਕੇਸ-545,476, ਮੌਤਾਂ-9,909

ਮੈਕਸੀਕੋ-ਕੁੱਲ ਕੇਸ- 469,407, ਮੌਤਾਂ-51,311

ਪੇਰੂ–ਕੁੱਲ ਕੇਸ- 463,875, ਮੌਤਾਂ-20,649

ਚਿਲੀ-ਕੁੱਲ ਕੇਸ-368,825, ਮੌਤਾਂ-9,958

ਕੋਲੰਬੀਆ-ਕੁੱਲ ਕੇਸ-367,196, ਮੌਤਾਂ-12,250

ਸਪੇਨ- ਕੁੱਲ ਕੇਸ – 361,442, ਮੌਤਾਂ- 28,503

ਈਰਾਨ – ਕੁੱਲ ਕੇਸ -322,567, ਮੌਤਾਂ-18,132

ਯੂਕੇ- ਕੁੱਲ ਕੇਸ -309,005, ਮੌਤਾਂ-46,511

ਸਾਊਦੀ ਅਰਬ- ਕੁੱਲ ਕੇਸ- 285,793,  ਮੌਤਾਂ-3,093

ਪਾਕਿਸਤਾਨ-ਕੁੱਲ ਕੇਸ-282,645, ਮੌਤਾਂ-6,052

ਬੰਗਲਾਦੇਸ਼-ਕੁੱਲ ਕੇਸ-252,502, ਮੌਤਾਂ-3,333

ਇਟਲੀ– ਕੁੱਲ ਕੇਸ – 249,756, ਮੌਤਾਂ- 35,190

ਤੁਰਕੀ- ਕੁੱਲ ਕੇਸ- 238,450, ਮੌਤਾਂ-5,813

ਅਰਜਨਟੀਨਾ-ਕੁੱਲ ਕੇਸ-235,677, ਮੌਤਾਂ-4,411

ਜਰਮਨੀ- ਕੁੱਲ ਕੇਸ -216,315, ਮੌਤਾਂ-9,254

ਫਰਾਂਸ- ਕੁੱਲ ਕੇਸ- 197,921, ਮੌਤਾਂ-30,324

ਇਰਾਕ-ਕੁੱਲ ਕੇਸ-144,064, ਮੌਤਾਂ-5,236

ਫਿਲੀਪੀਨਜ਼- ਕੁੱਲ ਕੇਸ – 122,754, ਮੌਤਾਂ-2,168

ਇੰਡੋਨੇਸ਼ੀਆ-ਕੁੱਲ ਕੇਸ-121,226, ਮੌਤਾਂ-5,593

ਕਨੇਡਾ-  ਕੁੱਲ ਕੇਸ- 118,985, ਮੌਤਾਂ-8,970

ਕਤਰ-ਕੁੱਲ ਕੇਸ-112,383, ਮੌਤਾਂ-180

Leave a Reply

Your email address will not be published. Required fields are marked *